Home / Breaking News / ਲਾਲੂ ਨਹੀਂ ਸਨ ਮਹਾਗਠਜੋੜ ਲਈ ਤਿਆਰ: ਸ਼ਰਦ ਯਾਦਵ

ਲਾਲੂ ਨਹੀਂ ਸਨ ਮਹਾਗਠਜੋੜ ਲਈ ਤਿਆਰ: ਸ਼ਰਦ ਯਾਦਵ

ਪਟਨਾ, 13 ਸਤੰਬਰ (ਪੱਤਰ ਪ੍ਰੇਰਕ) : ਬਿਹਾਰ ਦੇ ਮਹਾਗਠਜੋੜ ਟੁੱਟਣ ਦੇ ਬਾਅਦ ਰਾਜ ਦੀ ਰਾਜਨੀਤੀ ਗਰਮਾ ਗਈ ਹੈ। ਇਸ ਵਿਚਕਾਰ ਜਦਯੂ ਨਾਲ ਬਗਾਵਤ ‘ਤੇ ਉਤਰ ਚੁੱਕੇ ਨੇਤਾ ਸ਼ਰਦ ਯਾਦਵ ਨੇ ਮਹਾਗਠਜੋੜ ਨੂੰ ਲੈ ਕੇ ਵੱਡਾ ਖੁਲ੍ਹਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਗਠਜੋੜ ਦੇ ਲਈ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਤਿਆਰ ਨਹੀਂ ਸਨ। ਨਿਤੀਸ਼ ਕੁਮਾਰ ਵਾਰ-ਵਾਰ ਉਨ੍ਹਾਂ ਦੇ ਕੋਲ ਜਾਂਦੇ ਸਨ। ਲਾਲੂ ਯਾਦਵ ਤਿਆਰ ਹੋਏ ਅਤੇ ਬਿਹਾਰ ‘ਚ ਮਹਾਗਠਜੋੜ ਦੀ ਸਰਕਾਰ ਬਣੀ।
ਸ਼ਰਦ ਯਾਦਵ ਨੇ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿੱਤ ਮਿਲਣ ਦੇ ਬਾਅਦ ਲੋਕਾਂ ਦਾ ਰੰਗ-ਢੰਗ ਹੀ ਬਦਲ ਗਿਆ ਹੈ। ਜਨਾਦੇਸ਼ ਦਾ ਅਪਮਾਨ ਕਰਦੇ ਹੋਏ ਮਹਾਗਠਜੋੜ ਤੋੜ ਦਿੱਤਾ ਗਿਆ। ਸ਼ਰਦ ਯਾਦਵ ਨੇ ਕਿਹਾ ਕਿ ਮੈਨੂੰ ਨੈਤਿਕਤਾ ਦਾ ਪਾਠ ਨਾ ਪੜਾਇਆ ਜਾਵੇ। ਮੈਂ ਆਪਣੇ ਅਸੂਲਾਂ ਨਾਲ ਕਦੀ ਵੀ ਸੌਦਾ ਨਹੀਂ ਕਰਾਂਗਾ। ਮੈਂ ਹਮੇਸ਼ਾ ਤੋਂ ਭ੍ਰਿਸ਼ਟਾਚਾਰ ਦੇ ਖਿਲਾਫ ਹਾਂ ਅਤੇ ਹਮੇਸ਼ਾ ਰਹਾਂਗਾ। ਮੈਂ ਇਸ ਦੇ ਲਈ ਪਹਿਲੇ ਵੀ ਦੋ ਵਾਰ ਅਸਤੀਫਾ ਦਿੱਤਾ ਹੈ। ਕੋਈ ਮੈਨੂੰ ਝੁੱਕਾ ਨਹੀਂ ਸਕਦਾ।
ਸ਼ਰਦ ਯਾਦਵ ਵੱਲੋਂ ਜਦਯੂ ‘ਤੇ ਕੀਤੇ ਗਏ ਦਾਅਵੇ ਨੂੰ ਚੋਣ ਆਯੋਗ ਨੇ ਖਾਰਿਜ਼ ਕਰ ਦਿੱਤਾ ਹੈ। ਸਕੱਤਰੇਤ ਵੱਲੋਂ ਰਾਜ ਸਭਾ ਦੀ ਮੈਂਬਰਤਾ ਨੂੰ ਲੈ ਕੇ ਵੀ ਯਾਦਵ ਨੂੰ ਇਕ ਹਫਤੇ ਤੱਕ ਆਪਣਾ ਪੱਖ ਰੱਖਣ ਨੂੰ ਕਿਹਾ ਗਿਆ ਹੈ।

About admin

Check Also

ਕਰਜ਼ ਮੁਆਫ਼ ਕਰਨ ਨਾਲ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ

ੰਚਡੀਗੜ੍ਹ,  20 ਜੁਲਾਈ: ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕ੍ਰਿਆ …

Leave a Reply

Your email address will not be published. Required fields are marked *