Home / India / ਰੱਖਿਆ ਮੰਤਰੀ ਵੱਲੋਂ ਫ਼ੌਜ ਮੁਖੀ ਦੇ ਬਿਆਨ ਦੀ ਹਮਾਇਤ

ਰੱਖਿਆ ਮੰਤਰੀ ਵੱਲੋਂ ਫ਼ੌਜ ਮੁਖੀ ਦੇ ਬਿਆਨ ਦੀ ਹਮਾਇਤ

ਪਥਰਾਅ ਕਰਨ ਵਾਲਿਆਂ ਨਾਲ ਕੀਤਾ ਜਾਵੇਗਾ ਅਤਿਵਾਦੀਆਂ ਵਾਲਾ ਵਿਵਹਾਰ: ਪਾਰੀਕਰ
ਸ੍ਰੀਨਗਰ/ਨਵੀਂ ਦਿੱਲੀ, 17 ਫਰਵਰੀ (ਚ.ਨ.ਸ.) :  ਰੱਖਿਆ ਮੰਤਰੀ ਸ੍ਰੀ ਮਨੋਹਰ ਪਾਰੀਕਰ ਨੇ ਫੌਜ ਮੁਖੀ ਜਨਰਲ ਵਿਪਨ ਰਾਵਤ ਦੇ ਉਸ ਬਿਆਨ ਦੀ ਹਮਾਇਤ ਕੀਤੀ ਹੈ, ਜਿਸ ਵਿਚ ਜਨਰਲ ਨੇ ਪਥਰਬਾਜ਼ੀ ਕਰਨ ਵਾਲੇ ਲੋਕਾਂ ਨੂੰ ਖੁੱਲ੍ਹੇ ਸ਼ਬਦਾਂ ਵਿਚ ਕਹਿ ਦਿੱਤਾ ਸੀ ਕਿ ਜਿਹੜੇ ਪੱਥਰ ਮਾਰਨਗੇ ਉਹ ਗੋਲੀ ਖਾਣਗੇ। ਪਾਰੀਕਰ ਨੇ ਇਹ ਵੀ ਕਿਹਾ ਕਿ ਫੌਜ ਦੇ ਕੰਮ ਵਿਚ ਰੁਕਾਵਟ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਅਜਿਹਾ ਕਰਨ ਵਾਲਿਆਂ ਨਾਲ ਅਤਿਵਾਦੀਆਂ ਵਰਗਾ ਸਲੂਕ ਕਰਨ ਵਿਚ ਕੁਝ ਵੀ ਗਲਤ ਨਹੀਂ ਹੋਵੇਗਾ। ਫੌਜ ਮੁਖੀ ਦੇ ਇਸ ਬਿਆਨ ਦੀ ਕੇਂਦਰ ਸਰਕਾਰ ਨੇ ਵੀ ਹਮਾਇਤ ਕੀਤੀ ਸੀ, ਜਿਸ ਤੋਂ ਬਾਅਦ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਸੀ ਕਿ ਪਥਰਾਅ ਕਰਨ ਵਾਲੇ ਸ਼ਰਾਰਤੀਆਂ ਨਾਲ ਅਜਿਹੇ ਢੰਗ ਨਾਲ ਹੀ ਨਜਿੱਠਿਆ ਜਾਣਾ ਚਾਹੀਦਾ ਹੈ। ਜਦ ਕਿ ਕਾਂਗਰਸ ਨੇ ਫ਼ੌਜ ਮੁਖੀ ਦੇ ਇਸ ਬਿਆਨ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਜਨਰਲ ਰਾਵਤ ਦੇ ਬਿਆਨ ਨੂੰ ਗਲਤ ਕਰਾਰ ਦਿੱਤਾ ਸੀ, ਉਥੇ ਹੀ ਭਾਜਪਾ ਨੇ ਉਨ੍ਹਾਂ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਕਸ਼ਮੀਰ ਵਿਚ ਮੁਖ ਵਿਰੋਧੀ ਧਿਰ ਨੈਸ਼ਨਲ ਕਾਨਫਰੰਸ ਨੇ ਸੱਤਾ ਤੋਂ ਬਾਹਰ ਹੋ ਜਾਣ ਤੋਂ ਬਾਅਦ ਵੱਖਵਾਦੀਆਂ ਵਾਲੀ ਬੋਲੀ ਅਪਣਾ ਲਈ ਹੈ ਅਤੇ ਕਾਂਗਰਸ ਵੀ ਅਜਿਹਾ ਹੀ ਕਰ ਰਹੀ ਹੈ। ਦੂਜੇ ਪਾਸੇ ਅੱਜ ਜੰੰਮੂ-ਕਸ਼ਮੀਰ ਦੇ ਸ੍ਰੀਨਗਰ ਵਿਚ ਪ੍ਰਦਰਸ਼ਨਕਾਰੀ ਇਕ ਵਾਰ ਫਿਰ ਸੜਕ ‘ਤੇ ਉਤਰ ਆਏ ਅਤੇ ਜੁੰਮੇ ਦੀ ਨਮਾਜ਼ ਤੋਂ ਬਾਅਦ ਉਨ੍ਹਾਂ ਵਲੋਂ ਜੰਮ ਕੇ ਪੱਥਰਬਾਜ਼ੀ ਕੀਤੀ ਗਈ। ਇਸ ਸਮੇਂ ਜਵਾਬ ਦੇ ਤੌਰ ‘ਤੇ ਫੌਜ ਵਲੋਂ ਸਬਰ ਦਾ ਸਬੂਤ ਦਿੰਦਿਆਂ ਪਥਰ ਦੇ ਜਵਾਬ ਵਿਚ ਗੁਲੇਲਾਂ ਚਲਾਈਆਂ ਗਈਆਂ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਅਥਰੂ ਗੈਸ ਦੇ ਗੋਲੇ ਦਾਗੇ ਗਏ ਅਤੇ ਲਾਠੀਚਾਰਜ ਵੀ ਕੀਤਾ ਗਿਆ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *