Breaking News
Home / Delhi / ਰਾਹੁਲ ਨੇ ਸਾਧਿਆ ਮੋਦੀ ‘ਤੇ ਨਿਸ਼ਾਨਾ

ਰਾਹੁਲ ਨੇ ਸਾਧਿਆ ਮੋਦੀ ‘ਤੇ ਨਿਸ਼ਾਨਾ

‘ਪ੍ਰਧਾਨ ਮੰਤਰੀ ਵਿਦੇਸ਼ਾਂ ‘ਚ ਮਸਤ, ਦੇਸ਼ ਦੀ ਜਨਤਾ ਦੁਖੀ’

ਚਿਤਰਕੂਟ, 16 ਸਤੰਬਰ (ਚ.ਨ.ਸ.) :  ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾਵਰ ਰੁਖ ਬਰਕਰਾਰ ਰੱਖਦੇ ਹੋਏ ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਇਥੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਰ. ਐੱਸ. ਐੱਸ. ਸੰਘ ਧਰਮ ਦੇ ਨਾਂ ‘ਤੇ ਸਮਾਜ ਨੂੰ ਵੰਡਣ ਦਾ ਕੰਮ ਕਰ ਰਹੇ ਹਨ। ਦੇਵਰੀਆ ਤੋਂ ਦਿੱਲੀ ਤੱਕ 2500 ਕਿਲੋਮੀਟਰ ਲੰਬੀ ਕਿਸਾਨ ਯਾਤਰਾ ‘ਤੇ ਨਿਕਲੇ ਗਾਂਧੀ ਨੇ ਸਥਾਨਕ ਪੋਦਾਰ ਇੰਟਰ ਕਾਲਜ ਮੈਦਾਨ ‘ਤੇ ਖਾਟ ਸਭਾ ਨੂੰ ਸੰਬੋਧਨ ਕਰਦੇ ਹੋਏ ਲਿਖਿਆ ਕਿ ਭਾਜਪਾ ਅਤੇ ਸੰਘ ਨੂੰ ਗਰੀਬ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਸਿਰਫ ਹਿੰਦੂ-ਮੁਸਲਮਾਨ ਨੂੰ ਲੜਾ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤੰਜ ਕੱਸਦੇ ਹੋਏ ਕਾਂਗਰਸ ਮੁਖੀ ਨੇ ਕਿਹਾ ਕਿ ਮੋਦੀ ਵਿਦੇਸ਼ਾਂ ‘ਚ ਮਸਤ ਹਨ ਕਿਸਾਨ ਹਾਰ ਚੁੱਕੇ ਹਨ ਅਤੇ ਜਨਤਾ ਦੁਖੀ ਹੈ। ਬੁੰਦੇਲਖੰਡ ਦਾ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਵਿਦੇਸ਼ਾਂ ‘ਚ ਮਸਤ ਹਨ। ਉਨ੍ਹਾਂ ਨੂੰ ਗਰੀਬ ਕਿਸਾਨਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਕਿਸਾਨਾਂ ਦੇ ਕਰਜ਼ ਨੂੰ ਕਦੇ ਮੁਆਫ ਨਹੀਂ ਕਰਨ ਵਾਲੇ ਹਨ।

About admin

Check Also

ਮੋਦੀ ਸਰਕਾਰ ਦਾ ਵੱਡਾ ਫ਼ੈਸਲਾ ਮੰਡੀਆਂ ‘ਚੋਂ ਬੁੱਚੜਖਾਨਿਆਂ ਲਈ ਨਹੀਂ ਖਰੀਦੇ ਜਾ ਸਕਣਗੇ ਪਸ਼ੂ

ਨਵੀਂ ਦਿੱਲੀ, 27 ਮਈ (ਪੱਤਰ ਪ੍ਰੇਰਕ) :  ਸਰਕਾਰ ਨੇ ਪਸ਼ੂ ਮੰਡੀਆਂ ‘ਚੋਂ ਬੁੱਚੜਖਾਨਿਆਂ ਲਈ ਪਸ਼ੂਆਂ …

Leave a Reply

Your email address will not be published. Required fields are marked *