Breaking News
Home / Breaking News / ‘ਰਾਹੁਲ ਗਾਂਧੀ ਦੀ ਮਦਦ ਨਾਲ ਹੀ ਮੇਰਾ ਬੇਟਾ ਬਣਿਆ ਪਾਇਲਟ’

‘ਰਾਹੁਲ ਗਾਂਧੀ ਦੀ ਮਦਦ ਨਾਲ ਹੀ ਮੇਰਾ ਬੇਟਾ ਬਣਿਆ ਪਾਇਲਟ’

ਨਵੀਂ ਦਿੱਲੀ, 2 ਨਵੰਬਰ (ਚ.ਨ.ਸ.) : 2012 ‘ਚ ਰਾਜਧਾਨੀ ਦਿੱਲੀ ‘ਚ ਹੋਏ ਨਿਰਭਿਆ ਗੈਂਗਰੇਪ ਕੇਸ ਨੇ ਪੂਰੇ ਦੇਸ਼ ਨੂੰ ਝੰਜੋੜ ਦਿੱਤਾ ਸੀ। ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਦਾ ਸ਼ੁਕਰੀਆ ਅਦਾ ਕੀਤਾ ਹੈ। ਆਸ਼ਾ ਦੇਵੀ ਦਾ ਕਹਿਣਾ ਹੈ ਕਿ ਨਿਰਭਿਆ ਦਾ ਭਰਾ ਅੱਜ ਜੇਕਰ ਪਾਇਲਟ ਹੈ ਤਾਂ ਉਹ ਰਾਹੁਲ ਗਾਂਧੀ ਕਾਰਨ ਹੀ ਹੈ। ਇਕ ਅਖਬਾਰ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਟੁੱਟਿਆ ਹੋਇਆ ਸੀ ਪਰ ਨਿਰਭਿਆ ਦਾ ਭਰਾ ਆਪਣੇ ਟੀਚੇ ਤੋਂ ਨਹੀਂ ਭਟਕਿਆ, ਉਨ੍ਹਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਨਾ ਸਿਰਫ ਉਨ੍ਹਾਂ ਦੀ ਸਿੱਖਿਆ ਨੂੰ ਸਪੋਂਸਰ (ਪ੍ਰਾਯੋਜਕ) ਕੀਤਾ ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *