Breaking News
Home / Delhi / ਰਾਸ਼ਟਰਪਤੀ ਵੱਲੋਂ ਪੰਜਾਬ ਦੇ 15 ਅਧਿਆਪਕ ਮਾਲਤੀ ਗਿਆਨ ਪੀਠ ਪੁਰਸਕਾਰ ਨਾਲ ਸਨਮਾਨਿਤ

ਰਾਸ਼ਟਰਪਤੀ ਵੱਲੋਂ ਪੰਜਾਬ ਦੇ 15 ਅਧਿਆਪਕ ਮਾਲਤੀ ਗਿਆਨ ਪੀਠ ਪੁਰਸਕਾਰ ਨਾਲ ਸਨਮਾਨਿਤ

ਚੰਡੀਗੜ੍ਹ, 29 ਮਈ (ਚ.ਨ.ਸ.) : ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਅੱਜ ਰਾਸ਼ਟਰਪਤੀ ਭਵਨ ਨਵੀਂ ਦਿੱਲੀ ਵਿਖੇ ਪੰਜਾਬ ਦੇ 15 ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਮਾਲਤੀ ਗਿਆਨ ਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ। ਅੱਜ ਹੋਏ ਸਮਾਗਮ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਡਾ.  ਦਲਜੀਤ ਸਿੰਘ ਚੀਮਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰ. ਸਿੰਕਦਰ ਸਿੰਘ ਮਲੂਕਾ ਅਤੇ ਸੰਸਥਾ ਦੇ ਸ੍ਰੀ ਮਨੋਜ ਸਿੰਗਲ ਵੀ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਚੀਮਾ  ਨੇ ਪੰਜਾਬ ਸਰਕਾਰ ਵਲੋਂ ਮਿਆਰੀ ਸਿੱਖਿਆ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵਿਸਥਾਰ ਨਾਲ ਚਰਚਾ ਕੀਤੀ।  ਉਨ੍ਹਾਂ  ਕਿਹਾ ਕਿ ਦਸਵੀਂ ਅਤੇ ਬਾਹਰਵੀਂ ਦੇ ਸਾਲਾਨਾ ਨਤੀਜੇ ਇਹ ਸਪੱਸ਼ਟ ਕਰਦੇ ਹਨ ਕਿ ਸਰਕਾਰੀ ਸਕੂਲਾਂ ਖਾਸਕਰ ਪੇਂਡੂ ਸਕੂਲਾਂ ਦੇ ਨਤੀਜੇ ਹੋਰ ਬੇਹਤਰ ਹੌਏ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅਧਿਆਪਕ ਦੀ ਸਿਖਲਾਈ  ਉਪਰ ਵਿਸ਼ੇ ਵਿਆਪਕ ਯੋਜਨਾ ਉਲੀਕੀ ਹੈ।  ਉਨ੍ਹਾਂ ਇਸ ਮੌਕੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਹਰ ਸਾਲ ਇੱਕ-ਇੱਕ (ਪੁਰਸ਼-ਮਹਿਲਾ) ਅਧਿਆਪਕ ਨੂੰ ਇਂੱਕ- ਇੱਕ ਲੱਖ ਰੁਪਏ ਦੀ ਇਨਾਮ ਰਾਸ਼ੀ ਵਾਲਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸਟੇਟ ਐਵਾਰਡ ਜੇਤੂ ਅਧਿਆਪਕਾ ਨੂੰ ਦਿੱਤੀ ਜਾਣ ਵਾਲੀ ਇਨਾਮ ਰਾਸ਼ੀ ਵਿੱਚ ਢਾਈ ਗੁਣਾਂ ਵਾਧਾ ਕਰਦਿਆਂ 10,000 ਤੋਂ 15,000 ਰੁਪਏ ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਨੇ ਐਵਾਰਡ ਜੇਤੂ ਅਧਿਆਪਕਾਂ ਨੂੰ ਵਧਾਈ ਦਿੰਦੇ ਕਿਹਾ ਕਿ ਇਸ ਨਾਲ ਜਿਥੇ ਉਹ ਹੋਰਨਾਂ ਅਧਿਆਪਕਾਂ ਲਈ ਪ੍ਰਰੇਨਾ ਸਰੋਤ ਬਣਨਗੇ ਉਥੇ ਇਨ੍ਹਾਂਂ ਅਧਿਆਪਕਾਂ ਦੀ ਜੁੰਮੇਵਾਰੀ ਵੀ ਹੋਰ ਵਧੇਗੀ। ਇਸ ਮੌਕੇ ਡਾ  ਵਜਰਾਲਿੰਗਮ ਪ੍ਰਮੱਖ ਸਕੱਤਰ ਅਤੇ ਸ਼੍ਰੀ ਬਲਬੀਰ ਸਿੰਘ ਢੋਲ ਡੀ   ਸ਼ਸੀਕਮ ਡੀ   ਵੀ ਹਾਜ਼ਰ ਸਨ।
ਜ਼ਿਕਰਯ’ੋਗ ਹੈ ਕਿ ਇਹ ਪੁਰਸਕਾਰ ਪਿਛਲੇ ਚਾਰ ਸਾਲਾਂ ਤੌ ਇੱਕ ਗੈਰਸਰਕਾਰੀ ਸੰਸਥਾ ਐਮ ਐਸ ਸਿੰਗਲ ਐਜੂਕੇਸਨ ਐਡ ਰਿਸਰਚ ਸੁਸਾਇਟੀ ਵਲੋ ਮਰਹੂਬ ਅਧਿਆਪਕਾ ਸ੍ਰੀਮਤੀ ਮਾਲਤੀ ਦੀ ਯਾਦ ਵਿਚ ਹਰ ਸਾਲ ਦਿੱਤਾ ਜਾਂਦਾ ਹੈ। ਇਸ ਐਵਾਰਡ ਵਿੱਚ ਹਰ ਅਧਿਆਪਕ ਨੂੰ ਇੱਕ ਲੱਖ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਜਾਂਦੀ ਹੈ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *