Breaking News
Home / Breaking News / ਰਾਮ ਰਹੀਮ ਦੇ ਵਕੀਲ ਦੀ ਗੈਰ ਹਾਜ਼ਰੀ ਕਾਰਨ ਮਾਮਲੇ ਦੀ ਸੁਣਵਾਈ 9 ‘ਤੇ ਪਈ

ਰਾਮ ਰਹੀਮ ਦੇ ਵਕੀਲ ਦੀ ਗੈਰ ਹਾਜ਼ਰੀ ਕਾਰਨ ਮਾਮਲੇ ਦੀ ਸੁਣਵਾਈ 9 ‘ਤੇ ਪਈ

ਪੰਚਕੂਲਾ, 2 ਨਵੰਬਰ (ਚ.ਨ.ਸ.) :  ਡੇਰਾ ਮੁਖੀ ਰਾਮ ਰਹੀਮ ‘ਤੇ ਚਲ ਰਹੇ ਰਣਜੀਤ ਕਤਲ ਕੇਸ ‘ਚ ਅੱਜ ਪੰਚਕੂਲਾ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ‘ਚ ਸੁਣਵਾਈ ਹੋਈ। ਇਸ ਦੌਰਾਨ ਰਾਮ ਰਹੀਮ ਦੇ ਵਕੀਲ ਅਦਾਲਤ ‘ਚ ਨਹੀਂ ਪੁੱਜੇ। ਹੋਰ ਦੋਸ਼ੀਆਂ ਦੇ ਵਕੀਲਾਂ ਅਤੇ ਸੀ.ਬੀ.ਆਈ. ਵਕੀਲਾਂ ਨੇ ਕੋਰਟ ਮਾਮਲੇ ਨੂੰ ਲੈ ਕੇ ਬਹਿਸ ਕੀਤੀ। ਇਸ ਮਾਮਲੇ ‘ਚ ਸਾਰੇ ਪੰਜ ਦੋਸ਼ੀਆਂ ਕ੍ਰਿਸ਼ਣ ਲਾਲ, ਅਵਤਾਰ ਸਿੰਘ, ਜਸਬੀਰ, ਸਬਦਿਲ ਅਤੇ ਇੰਦਰਸੈਨ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ। ਰਾਮ ਰਹੀਮ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਸੀ.ਬੀ.ਆਈ. ਕੋਰਟ ‘ਚ ਪੇਸ਼ ਹੋਏ। ਇਸ ਮਾਮਲੇ ਦੀ ਅਗਲੀ ਸੁਣਵਾਈ 9 ਨਵੰਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਰਣਜੀਤ ਕਤਲ ਕਾਂਡ ਨੂੰ ਲੈ ਕੇ ਸੀ.ਬੀ.ਆਈ. ਕੋਰਟ ‘ਚ ਆਖਰੀ ਬਹਿਸ ਚਲ ਰਹੀ ਹੈ। ਬਹਿਸ ਖਤਮ ਹੋਣ ਤੋਂ ਬਾਅਦ ਕੋਰਟ ਇਸ ਮਾਮਲੇ ‘ਚ ਆਪਣਾ ਫੈਸਲਾ ਸੁਣਾ ਸਕਦੀ ਹੈ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *