Breaking News
Home / Breaking News / ਰਾਮ ਮੰਦਰ ‘ਤੇ ਅਗਲੀ ਸੁਣਵਾਈ 8 ਫਰਵਰੀ ਨੂੰ

ਰਾਮ ਮੰਦਰ ‘ਤੇ ਅਗਲੀ ਸੁਣਵਾਈ 8 ਫਰਵਰੀ ਨੂੰ

ਅਯੋਧਿਆ, 5 ਦਸੰਬਰ (ਚੜ੍ਹਦੀਕਲਾ ਬਿਊਰੋ) :  ਦੇਸ਼ ਦੀ ਸਰਵਜਨਿਕ ਦਿਸ਼ਾ ਬਦਲ ਦੇਣ ਵਾਲੇ ਮੰਦਰ-ਮਸਜਿਦ ਮੁੱਦੇ ਦੀ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਸ਼ੁਰੂ ਹੋਈ। ਇਸ ਸੁਣਵਾਈ ਨਾਲ ਅਯੋਧਿਆ ਵਾਸੀਆਂ ਨੂੰ ਮੁਕੱਦਮਿਆਂ ਦਾ ਫੈਸਲਾ ਜਲਦੀ ਆਉਣ ਦੇ ਭਰੋਸੇ ਨਾਲ ਹੀ ਉਮੀਦ ਬੰਨ੍ਹੀ ਸੀ ਕਿ ਜਲਦੀ ਹੀ ਰੋਜ਼-ਰੋਜ਼ ਦੇ ਝੰਝਟਾਂ ਤੋਂ ਉਨ੍ਹਾਂ ਨੂੰ ਛੁਟਕਾਰਾ ਮਿਲੇਗਾ ਪਰ ਸੁਪਰੀਮ ਕੋਰਟ ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ ‘ਚ ਮਾਲਿਕਾਨਾ ਹੱਕ ਦੇ ਵਿਵਾਦ ‘ਚ ਦਾਇਰ ਦੀਵਾਨੀ ਅਪੀਲਾਂ ‘ਤੇ ਹੁਣ ਅਗਲੇ ਸਾਲ 8 ਫਰਵਰੀ ਨੂੰ ਸੁਣਵਾਈ ਕਰੇਗਾ। ਕੋਰਟ ‘ਚ ਇਨ੍ਹਾਂ ਅਪੀਲ ‘ਚ ਐਡਵੋਕੇਟਸ ਆਨ ਰਿਕਾਰਡ ਨੂੰ ਨਿਰਦੇਸ਼ ਦਿੱਤਾ ਕਿ ਉਹ ਇੱਕਠੇ ਬੈਠ ਕੇ ਇਹ ਸੁਨਿਸ਼ਚਿਤ ਕਰਨ ਕਿ ਸਾਰੇ ਦਸਤਾਵੇਜ਼ ਦਾਖ਼ਲ ਹੋਵੇ ਅਤੇ ਉਨ੍ਹਾਂ ‘ਤੇ ਸੰਖਿਆ ਵੀ ਲਿਖੀ ਹੋਵੇ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *