Breaking News
Home / India / ਰਾਜੌਰੀ ‘ਚ ਪਾਕਿ ਵੱਲੋਂ ਗੋਲੀਬਾਰੀ ਦੌਰਾਨ ਜਵਾਨ ਸ਼ਹੀਦ

ਰਾਜੌਰੀ ‘ਚ ਪਾਕਿ ਵੱਲੋਂ ਗੋਲੀਬਾਰੀ ਦੌਰਾਨ ਜਵਾਨ ਸ਼ਹੀਦ

ਜੰਮੂ, 31 ਅਕਤੂਬਰ (ਚ.ਨ.ਸ.):  ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਰਾਜੌਰੀ ਸੈਕਟਰ ‘ਚ ਪਾਕਿ ਵਲੋਂ ਕੀਤੀ ਗਈ ਫਾਇਰਿੰਗ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ। ਇਸ ਤੋਂ ਇਲਾਵਾ ਮੇਂਢਰ ਦੇ ਬਾਲਾਕੋਟ ‘ਚ ਵੀ ਫਾਇਰਿੰਗ ਦੌਰਾਨ ਭਾਰਤੀ ਫੌਜ ਦੇ 2 ਜਵਾਨ ਜ਼ਖਮੀ ਹੋ ਗਏ। ਦੋਹਾਂ ਜ਼ਖਮੀ ਜਵਾਨਾਂ ਨੂੰ ਉਧਮਪੁਰ ਦੇ ਕਮਾਂਡ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਉਥੇ ਹੀ ਫਾਇਰਿੰਗ ‘ਚ ਇਕ ਔਰਤ ਦੇ ਵੀ ਮਾਰੇ ਜਾਣ ਦੀ ਖਬਰ ਹੈ। ਸੋਮਵਾਰ ਸਵੇਰੇ ਜੰਮੂ-ਕਸ਼ਮੀਰ ਦੇ ਮੇਂਢਰ ਦੇ ਬਾਲਾਕੋਟ ਅਤੇ ਮਨਕੋਟ ਇਲਾਕੇ ‘ਚ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ। ਪਾਕਿਸਤਾਨੀ ਫੌਜੀਆਂ ਨੇ ਮੋਰਟਾਰ ਦੇ ਗੋਲੇ ਅਤੇ ਆਟੋਮੈਟਿਕ ਹਥਿਆਰ ਸਾਡੀ ਪੋਸਟਸ ਅਤੇ ਸਿਵੀਲੀਅਨ ਏਰੀਆ ‘ਚ ਸੁੱਟੇ। ਇਸ ਤੋਂ ਪਹਿਲਾਂ ਐਤਵਾਰ ਦੀ ਰਾਤ ਜਦੋਂ ਭਾਰਤ ‘ਚ ਦੀਵਾਲੀ ਦਾ ਜਸ਼ਨ ਮਨਾਇਆ ਜਾ ਰਿਹਾ ਸੀ, ਉਸ ਵੇਲੇ ਵੀ ਜੰਮੂ ਦੇ ਆਰ.ਐਸ.ਪੁਰਾ ਸੈਕਟਰ ‘ਚ ਪਾਕਿਸਤਾਨ ਵਲੋਂ ਜੰਗ ਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ਦਾ ਭਾਰਤੀ ਫੌਜ ਨੇ ਵੀ ਮੂੰਹ ਤੋੜ ਜਵਾਬ ਦਿੱਤਾ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *