Breaking News
Home / India / ਰਾਜਸਥਾਨ ਦੀ ਪੱਛਮੀ ਸਰਹੱਦ ‘ਤੇ ਬੀ. ਐਸ. ਐਫ਼. ਦਾ ਅਪਰੇਸ਼ਨ ‘ਸਰਦ ਹਵਾ’ ਸ਼ੁਰੂ

ਰਾਜਸਥਾਨ ਦੀ ਪੱਛਮੀ ਸਰਹੱਦ ‘ਤੇ ਬੀ. ਐਸ. ਐਫ਼. ਦਾ ਅਪਰੇਸ਼ਨ ‘ਸਰਦ ਹਵਾ’ ਸ਼ੁਰੂ

ਜੈਸਲਮੇਰ, 15 ਜਨਵਰੀ (ਚ.ਨ.ਸ.): ਸੀਮਾ ਸੁਰੱਖਿਆ ਬਲ ਨੇ ਰਾਜਸਥਾਨ ਦੀ ਪੱਛਮੀ ਸਰਹੱਦ ‘ਤੇ ਐਤਵਾਰ ਨੂੰ ਅਪਰੇਸ਼ਨ ‘ਸਰਦ ਹਵਾ’ ਸ਼ੁਰੂ ਕੀਤਾ ਹੈ, ਜਿਹੜਾ 28 ਜਨਵਰੀ ਤੱਕ ਚਲੇਗਾ। ਸੀਮਾ ਸੁਰੱਖਿਆ ਬਲ ਦੇ ਆਈ. ਜੀ. ਰਵੀ ਗਾਂਧੀ ਨੇ ਦੱਸਿਆ ਕਿ ਅਪਰੇਸ਼ਨ ਸਰਦ ਹਵਾ ‘ਚ ਸਰਹੱਦ ‘ਤੇ ਤਾਰਬੰਦੀ ਨੇੜੇ ਸਖਤ ਨਿਗਰਾਨੀ ਰੱਖਣ ਅਤੇ ਜਵਾਨਾਂ ਦੇ ਹੌਸਲੇ ਨੂੰ ਵਧਾਉਣ ਲਈ ਅਧਿਕਾਰੀ ਵੀ ਤੈਨਾਤ ਕੀਤੇ ਗਏ ਹਨ। ਜੈਸਲਮੇਰ ਜ਼ਿਲ੍ਹੇ ਦੀ ਪਾਕਿਸਤਾਨ ਨਾਲ ਲਗਦੀ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਆਧੁਨਿਕ ਹਥਿਆਰਾਂ ਨਾਲ ਗਸ਼ਤ ਕੀਤੀ ਜਾਵੇਗੀ। ਸਰਹੱਦ ਨਾਲ ਲਗਦੀਆਂ ਪੁਲਿਸ ਚੌਕੀਆਂ ‘ਤੇ ਵੀ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ। ਐਤਵਾਰ ਤੋਂ ਸ਼ੁਰੂ ਹੋਏ ਅਪਰੇਸ਼ਨ ਸਰਦ ਹਵਾ ਦੇ ਤਹਿਤ ਸਖਤ ਚੌਕਸੀ ਲਈ ਸਰਹੱਦੀ ਪੋਸਟਾਂ ‘ਤੇ ਜਵਾਨਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਗਾਂਧੀ ਨੇ ਦੱਸਿਆ ਕਿ ਸਰਹੱਦੀ ਇਲਾਕਿਆਂ ‘ਚ ਜ਼ਿਆਦਾ ਠੰਢ ਕਾਰਨ ਦੇਰ ਰਾਤ ਤੋਂ ਸਵੇਰ ਤੱਕ ਧੁੰਦ ਵੀ ਛਾਈ ਰਹਿੰਦੀ ਹੈ। ਧੁੰਦ ਕਾਰਨ ਸੰਭਾਵਿਤ ਘੁਸਪੈਠ ਨੂੰ ਰੋਕਣ ਲਈ ਬੀ. ਸੀ. ਐੱਫ. ਵੱਲੋਂ ਅਪਰੇਸ਼ਨ ਸਰਦ ਹਵਾ ਦੇ ਤਹਿਤ ਵਿਸ਼ੇਸ਼ ਨਿਗਰਾਨੀ ਰੱਖੀ ਜਾਂਦੀ ਹੈ। ਇਨ੍ਹਾਂ ਦਿਨਾਂ ‘ਚ ਆਮ ਦਿਨਾਂ ਦੇ ਮੁਕਾਬਲੇ ਗਸ਼ਤ ਕਰਨ ਵਾਲੇ ਜਵਾਨਾਂ ਅਤੇ ਅਧਿਕਾਰੀਆਂ ਦੀ ਗਿਣਤੀ ‘ਚ ਵਾਧਾ ਕੀਤਾ ਜਾਂਦਾ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *