Home / Breaking News / ਰਾਜਨ ਨੂੰ ਤੁਰੰਤ ਬਰਖ਼ਾਸਤ ਕਰਨ ਮੋਦੀ : ਸਵਾਮੀ

ਰਾਜਨ ਨੂੰ ਤੁਰੰਤ ਬਰਖ਼ਾਸਤ ਕਰਨ ਮੋਦੀ : ਸਵਾਮੀ

ਨਵੀਂ ਦਿੱਲੀ, 17 ਮਈ (ਚ.ਨ.ਸ.) : ਭਾਜਪਾ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸੁਬਰਮਣੀਅਮ ਸਵਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਘੁਰਾਮ ਰਾਜਨ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਸਵਾਮੀ ਨੇ ਰਾਜਨ ‘ਤੇ ਭਾਰਤੀ ਅਰਥਵਿਵਸਥਾ ਨੂੰ ਜਾਣ-ਬੁੱਝ ਕੇ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ ਹੈ ਅਤੇ ਕਿਹਾ ਹੈ ਕਿ ਉਹ ਅਮਰੀਕੀ ਗਰੀਨ ਕਾਰਡ ਧਾਰਕ ਹਨ ਅਤੇ ਮਨ ਤੋਂ ਭਾਰਤੀ ਨਹੀਂ ਹਨ। ਉਨ੍ਹਾਂ ਨੇ ਆਪਣੀ ਚਿੱਠੀ ਵਿਚ ਲਿਖਿਆ ਹੈ ਕਿ ਮੁਦਰਾ ਸਫੀਤੀ ਕਾਬੂ ‘ਚ ਰੱਖਣ ਲਈ ਵਿਆਜ ਦਰਾਂ ‘ਚ ਵਾਧਾ ਕਰਨ ਦੀ ਉਨ੍ਹਾਂ ਦੀ ਸੋਚ ਵਿਨਾਸ਼ਕਾਰੀ ਹੈ। ਉਨ੍ਹਾਂ ਨੇ ਲਿਖਿਆ ਕਿ ਰਾਜਨ  ਦੇ ਇਨ੍ਹਾਂ ਕਦਮਾਂ ਨੇ ਉਨ੍ਹਾਂ ਨੂੰ ਇਹ ਮੰਨਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਉਹ ਭਾਰਤੀ ਅਰਥਵਿਵਸਥਾ ਨੂੰ ਸੁਧਾਰਨ ਵਾਲੇ ਵਿਅਕਤੀ ਦੀ ਬਜਾਏ ਉਸ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰ ਰਹੇ ਹਨ।

About admin

Check Also

ਕਰਜ਼ ਮੁਆਫ਼ ਕਰਨ ਨਾਲ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ

ੰਚਡੀਗੜ੍ਹ,  20 ਜੁਲਾਈ: ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕ੍ਰਿਆ …

Leave a Reply

Your email address will not be published. Required fields are marked *