Home / Business / ਰਾਜਨਾਥ ਵੱਲੋਂ ਉੱਚ ਪੱਧਰੀ ਮੀਟਿੰਗ ‘ਬਰਫ ਪਿਘਲਣ ਦੀ ਉਡੀਕ ‘ਚ ਨੇ ਅਤਿਵਾਦੀ’

ਰਾਜਨਾਥ ਵੱਲੋਂ ਉੱਚ ਪੱਧਰੀ ਮੀਟਿੰਗ ‘ਬਰਫ ਪਿਘਲਣ ਦੀ ਉਡੀਕ ‘ਚ ਨੇ ਅਤਿਵਾਦੀ’

ਨਵੀਂ ਦਿੱਲੀ, 5 ਮਈ (ਚ.ਨ.ਸ.) : ਦੇਸ਼ ਵਿਚ ਘੁਸਪੈਠ ਦੀਆਂ ਖੁਫੀਆ ਰਿਪੋਰਟਾਂ ਵਿਚਾਲੇ ਵੀਰਵਾਰ ਨੂੰ ਗ੍ਰਹਿ ਮੰਤਰਾਲਾ ‘ਚ ਹਾਈ ਲੈਵਲ ਮੀਟਿੰਗ ਹੋਈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਾਲ ਲਗਭਗ ਡੇਢ ਘੰਟਾ ਚੱਲੀ ਇਸ ਬੈਠਕ ‘ਚ ਜੰਮੂ-ਕਸ਼ਮੀਰ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਹੋਈ। ਬੈਠਕ ‘ਚ ਅੱਤਵਾਦੀਆਂ ਦੀ ਘੁਸਪੈਠ ਅਤੇ ਵੱਖਵਾਦੀਆਂ ਦੇ ਪ੍ਰਦਰਸ਼ਨ ਨਾਲ ਨਜਿੱਠਣ ਲਈ ਸਰਹੱਦ ‘ਤੇ ਚੌਕਸੀ ਵਧਾਉਣ ਦੇ ਹੁਕਮ ਦਿੱਤੇ ਗਏ। ਇਸ ਬੈਠਕ ਵਿਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਰੱਖਿਆ ਮੰਤਰੀ ਮਨੋਹਰ ਪਾਰਿਕਰ ਐੱਨ. ਐੱਸ. ਏ. ਅਜੀਤ ਡੋਭਾਲ, ਆਈ. ਵੀ. ਅਤੇ ‘ਰਾਅ’ ਦੇ ਮੁਖੀਆਂ ਦੇ ਇਲਾਵਾ ਆਰਮੀ ਚੀਫ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ ਵੀ ਸ਼ਾਮਲ ਸਨ।
ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਸਰਹੱਦ ਪਾਰ ਤੋਂ ਘੁਸਪੈਠ ਲਈ ਅੱਤਵਾਦੀਆਂ ਦਾ ਦਸਤਾ ਤਿਆਰ ਹੈ। ਉਹ ਬਰਫ ਪਿਘਲਣ ਦੀ ਉਡੀਕ ਕਰ ਰਹੇ ਹਨ। ਪਤਾ ਲੱਗਾ ਹੈ ਕਿ ਵੱਖਵਾਦੀ ਨੇਤਾਵਾਂ ਨੂੰ ਸਰਹੱਦ ਪਾਰ ਤੋਂ ਨਿਰਦੇਸ਼ ਮਿਲੇ ਹਨ ਕਿ ਉਹ ਜੰਮੂ-ਕਸ਼ਮੀਰ ‘ਚ ਸੁਰੱਖਿਆ ਦਸਤਿਆਂ ਵਿਰੁੱਧ ਵੱਧ ਤੋਂ ਵੱਧ ਪ੍ਰਦਰਸ਼ਨ ਕਰਨ। ਖੁਫੀਆ ਰਿਪੋਰਟ ਅਨੁਸਾਰ ਜੰਮੂ-ਕਸ਼ਮੀਰ ਸਰਹੱਦ ਨਾਲ ਜੁੜੇ ਕੌਮਾਂਤਰੀ ਬਾਰਡਰ ਤੋਂ ਸਿਰਫ 3 ਕਿ. ਮੀ. ਦੂਰ ਅੱਤਵਾਦੀਆਂ ਨੇ ਆਪਣਾ ਗੜ੍ਹ ਬਣਾਇਆ ਹੈ। ਰਿਪੋਰਟ ਅਨੁਸਾਰ ਸਰਹੱਦੀ ਇਲਾਕਿਆਂ ‘ਚ ਬਣੇ ਅਜਿਹੇ 10 ਕੈਂਪਾਂ ਦੀ ਪਛਾਣ ਕੀਤੀ ਗਈ ਹੈ ਜਿਥੇ ਟ੍ਰੇਂਡ ਅੱਤਵਾਦੀ ਘੁਸਪੈਠ ਲਈ ਤਿਆਰ ਬੈਠੇ ਹਨ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *