Breaking News
Home / Delhi / ਰਾਖਵੇਂਕਰਨ ਦੀ ਮੰਗ ਦਾ ਮਾਮਲਾ ਜਾਟਾਂ ਵੱਲੋਂ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨਾ

ਰਾਖਵੇਂਕਰਨ ਦੀ ਮੰਗ ਦਾ ਮਾਮਲਾ ਜਾਟਾਂ ਵੱਲੋਂ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨਾ

ਨਵੀਂ ਦਿੱਲੀ, 2 ਮਾਰਚ (ਚ.ਨ.ਸ.) : ਆਪਣੀਆਂ ਮੰਗਾਂ ਨੂੰ ਲੈ ਕੇ ਜਾਟਾਂ ਨੇ ਵੀਰਵਾਰ ਨੂੰ ਸੰਸਦ ਮਾਰਗ ਥਾਣੇ ਦੇ ਬਾਹਰ ਘਿਰਾਓ ਕੀਤਾ। ਜਾਟ ਸੰਘਰਸ਼ ਕਮੇਟੀ ਦੇ ਕੌਮੀ ਪ੍ਰਧਾਨ ਯਸ਼ਪਾਲ ਮਲਿਕ ਅਨੁਸਾਰ ਦੋਵਾਂ ਧਿਰਾਂ ਦੀ ਗੱਲਬਾਤ ਤੋਂ ਬਾਅਦ ਫਿਲਹਾਲ ਧਰਨੇ ਨੂੰ ਖਤਮ ਕਰ ਦਿੱਤਾ ਗਿਆ। ਹੁਣ 20 ਮਾਰਚ ਨੂੰ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਜਾਟ ਆਗੂਆਂ ਵੱਲੋਂ ਦਿੱਲੀ ਨੂੰ ਦੁੱਧ ਦੀ ਸਪਲਾਈ ਵੀ ਬੰਦ ਕਰਨ ਦੀ ਚਿਤਾਵਨੀ ਦਿੱਤੀ ਗਈ। ਅਸਲ ਵਿਚ ਹਰਿਆਣਾ ਦੀ ਖੱਟੜ ਸਰਕਾਰ ਤੋਂ ਨਾਰਾਜ਼ ਜਾਟ ਭਾਈਚਾਰੇ ਦੇ ਲੋਕ ਕੇਂਦਰ ਸਰਕਾਰ ‘ਤੇ ਦਬਾਅ ਬਣਾਉਣ ਲਈ ਵੀਰਵਾਰ ਨੂੰ ਜੰਤਰ-ਮੰਤਰ ‘ਤੇ ਇਕੱਠੇ ਹੋਏ। ਪ੍ਰਦਰਸ਼ਨਕਾਰੀਆਂ ਦੀਆਂ 7 ਮੰਗਾਂ ਹਨ ਜਿਨ੍ਹਾਂ ਵਿਚ ਪਿਛਲੇ ਸਾਲ ਹਰਿਆਣਾ ‘ਚ ਹੋਏ ਹਿੰਸਕ ਅੰਦੋਲਨਾਂ ਦੌਰਾਨ ਗ੍ਰਿਫ਼ਤਾਰ ਕੀਤੇ ਲੋਕਾਂ ਦੀ ਰਿਹਾਈ, ਮੁਕੱਦਮਾ ਵਾਪਸੀ, ਰਾਖਵਾਂਕਰਨ ਲਾਗੂ ਕਰਨਾ, ਮ੍ਰਿਤਕਾਂ ਨੂੰ ਮੁਆਵਜ਼ਾ ਅਤੇ ਨੌਕਰੀ ਦੇਣਾ ਸ਼ਾਮਲ ਹਨ। ਯਸ਼ਪਾਲ ਮਲਿਕ ਨੇ ਦਾਅਵਾ ਕੀਤਾ ਕਿ ਦਿੱਲੀ ਦੀ ਹੱਦ ‘ਤੇ ਸਥਿਤ ਨਾਕਿਆਂ ‘ਤੇ ਚੈਕਿੰਗ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ  ਇਥੇ ਆਉਣ ਤੋਂ ਰੋਕਿਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਫਿਰ ਵੀ ਜੰਤਰ-ਮੰਤਰ ‘ਤੇ 50 ਹਜ਼ਾਰ ਤੋਂ ਵੱਧ ਪ੍ਰਦਰਸ਼ਨਕਾਰੀ ਪੁੱਜੇ। ਜਾਟ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੋਲੀ ਤੋਂ ਬਾਅਦ 20 ਮਾਰਚ ਨੂੰ ਦਿੱਲੀ ਵਿਚ ਲੱਖਾਂ ਦੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਇਕੱਠੇ ਹੋਣਗੇ। ਉਨ੍ਹਾਂ ਕਿਹਾ ਕਿ 20 ਮਾਰਚ ਨੂੰ ਸਾਰੇ ਜਾਟ ਆਪਣੇ ਟਰੈਕਟਰ ਟਰਾਲੀ ਅਤੇ ਹੋਰ ਸਾਧਨਾਂ ਰਾਹੀ ਸਵੇਰੇ 8 ਵਜੇ ਦਿੱਲੀ ਵੱਲ ਕੂਚ ਕਰਨਗੇ। ਉਨ੍ਹਾਂ ਵੱਲੋਂ ਦਿੱਲੀ ਆਉਣ ‘ਤੇ ਜਾਣ ਵਾਲੇ ਰਸਤੇ ਵੀ ਰੋਕੇ ਜਾਣਗੇ ਤਾਂ ਕਿ ਇਥੋਂ ਬਾਹਰ ਜਿਥੇ ਕੋਈ ਰੋਕੇਗਾ ਜਾਟ ਉਥੇ ਹੀ ਸੜਕ ਉੱਤੇ ਧਰਨਾ ਲਗਾ ਕੇ ਬੈਠ ਜਾਣਗੇ। ਉਨ੍ਹਾਂ ਕਿਹਾ ਕਿ ਫਿਰ ਇਹ ਮਾਮਲਾ 10 ਦਿਨ ਚਲੇ ਜਾਂ 10 ਸਾਲ ਉਹ ਪਿਛੇ ਨਹੀਂ ਹੱਟਣਗੇ। 20 ਮਾਰਚ ਤੋਂ ਬਾਅਦ ਹਰਿਆਣਾ ਦੇ ਧਰਨੇ ਨੂੰ ਮਹਿਲਾਵਾਂ ਸੰਭਾਲਣਗੀਆਂ ਅਤੇ ਪੁਰਸ਼ ਦਿੱਲੀ ‘ਚ ਰਹਿਣਗੇ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *