Breaking News
Home / Breaking News / ਰਾਏਬਰੇਲੀ ‘ਚ ਐਨ.ਟੀ.ਪੀ.ਸੀ. ਪਲਾਂਟ ਦਾ ਬੋਇਲਰ ਫਟਿਆ, 11 ਮੌਤਾਂ

ਰਾਏਬਰੇਲੀ ‘ਚ ਐਨ.ਟੀ.ਪੀ.ਸੀ. ਪਲਾਂਟ ਦਾ ਬੋਇਲਰ ਫਟਿਆ, 11 ਮੌਤਾਂ

ਰਾਏਬਰੇਲੀ, 1 ਨਵੰਬਰ (ਚ.ਨ.ਸ.) : ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲੇ ‘ਚ ਸਥਿਤ ਐਨ.ਟੀ.ਪੀ.ਸੀ. ਪਲਾਂਟ ਦਾ ਬੋਇਲਰ ਫਟਣ ਕਾਰਨ ਵੱਡਾ ਹਾਦਸਾ ਹੋ ਗਿਆ ਹੈ। 6 ਨੰਬਰ ਯੂਨਿਟ ‘ਚ ਬੋਇਲਰ ਫਟਣ ਨਾਲ ਹੋਏ ਹਾਦਸੇ ‘ਚ ਹੁਣ ਤੱਕ 11 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ ਪਰ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਘਟਨਾ ਨਾਲ 100 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ ਤੇ ਇਕ ਦਰਜਨ ਤੋਂ ਵੀ ਜ਼ਿਆਦਾ ਲੋਕਾਂ ਦੀ ਹਾਲਤ ਗੰਭੀਰ ਹੈ। ਘਟਨਾ ‘ਚ ਝੁਲਸੇ ਕਈ ਮਜ਼ਦੂਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਐਨ.ਟੀ.ਪੀ.ਸੀ. ‘ਚ ਸੀ.ਆਰ.ਪੀ.ਐਫ. ਦੀਆਂ ਕਈ ਕੰਪਨੀਆਂ ਤਾਇਨਾਤ ਹਨ ਤੇ ਮੀਡੀਆ ਸਮੇਤ ਹੋਰਾਂ ਲੋਕਾਂ ਨੂੰ ਵੀ ਘਟਨਾ ਵਾਲੀ ਥਾਂ ਤੋਂ ਦੂਰ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਕ ਇਸ ਯੂਨਿਟ ‘ਚ 1500 ਮਜ਼ਦੂਰ ਕੰਮ ਕਰਦੇ ਸਨ। ਇਸ ਦੌਰਾਨ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਯਾਨਾਥ ਨੇ ਹਾਦਸੇ ਵਿਚ ਮਰਨ ਵਾਲਿਆਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ 2-2 ਲੱਖ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਜਦੋਂ ਕਿ ਗੰਭੀਰ ਰੂਪ ‘ਚ ਜ਼ਖ਼ਮੀਆਂ ਨੂੰ 50-50 ਹਜ਼ਾਰ ਅਤੇ ਮਾਮੂਲੀ ਰੂਪ ‘ਚ ਜ਼ਖ਼ਮੀ ਹੋਣ ਵਾਲਿਆਂਨੂੰ 25-25 ਹਜ਼ਾਰ ਦੇਣ ਦਾ ਐਲਾਨ ਕੀਤਾ ਹੈ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *