Breaking News
Home / Breaking News / ਰਣਨੀਤੀ  ਗੁਆਚੇ ਵਕਾਰ ਨੂੰ ਫਿਰ ਤੋਂ ਬਹਾਲ ਕਰਨ ਲਈ ਬਸਪਾ ਤੁਰੀ ਸੰਘੀ ਰਾਜਨੀਤਕ ਢਾਂਚੇ ਵੱਲ!

ਰਣਨੀਤੀ  ਗੁਆਚੇ ਵਕਾਰ ਨੂੰ ਫਿਰ ਤੋਂ ਬਹਾਲ ਕਰਨ ਲਈ ਬਸਪਾ ਤੁਰੀ ਸੰਘੀ ਰਾਜਨੀਤਕ ਢਾਂਚੇ ਵੱਲ!

ਪੰਜਾਬ ‘ਚ ਵੱਡੇ ਸਿਆਸੀ ਫੇਰਬਦਲ ਹੋਣ ਦੀਆਂ ਸੰਭਾਵਨਾਵਾਂ ਦਰਸਾ ਰਹੀ ਏ ਬਸਪਾ ਲੀਡਰਸ਼ਿਪ

ਸਤਨਾਮ ਸਿੰਘ ਜੋਧਾ
==================
ਪਟਿਆਲਾ, 11 ਮਈ  ਬਸਪਾ ਉਤਰ ਪ੍ਰਦੇਸ਼, ਦਿੱਲੀ ਦਰਬਾਰ ਅਤੇ ਪੰਜਾਬ  ਦੇ ਸਿਆਸੀ ਪਿੱੜ ‘ਚ ਕਮਜ਼ੋਰ ਪੈ ਚੁੱਕੀ ਹੈ।  ਵਕਤੀ ਸਮਝੌਤਿਆਂ ਤੋਂ ਦੂਰੀ ਬਣਾ ਕੇ ਰੱਖਣ ਵਾਲੀ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਸਾਬਕਾ ਮੁੱਖ ਮੰਤਰੀ ਉਤਰ ਪ੍ਰਦੇਸ਼ ਰਾਜਨੀਤਕ ਪ੍ਰੀਵਰਤਨ ਨੂੰ ਲੈ ਕੇ  ਹੁਣ ਦੇਸ਼ ‘ਚ ਸੰਘੀ ਰਾਜਨੀਤਕ ਢਾਂਚੇ  ਨੂੰ ਅਮਲ ‘ਚ ਲਿਆਉਣ ਲਈ ਹੱਥ ਪੱਲਾ ਮਾਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ‘ਚ ਆਪਣੀ ਪ੍ਰਮੁੱਖ ਵਿਰੋਧੀ ਧਿਰ ਸਮਾਜਵਾਦੀ ਪਾਰਟੀ ਨਾਲ ਸਮਝੌਤੇ ਦਾ ਮੁੱਢ ਬੰਨ੍ਹਣ ਤੋਂ ਬਾਅਦ  ਹੁਣ ਮਾਇਆਵਤੀ ਨੇ ਦਿੱਲੀ, ਹਰਿਆਣਾ, ਕਰਨਾਟਕ ‘ਚ ਵੱਡੀਆਂ ਰਾਜਨੀਤਕ ਧਿਰਾਂ ਨਾਲ ਹੱਥ ਮਿਲਾਉਣ ਤੋਂ ਬਾਅਦ ਲੰਘੀਂ 15 ਮਾਰਚ ਨੂੰ ਚੰਡੀਗੜ੍ਹ ਵਿਸ਼ਾਲ ਰੈਲੀ ਕਰਕੇ ਪੰਜਾਬ ਵਿੱਚ ਰਵਾਇਤੀ ਰਾਜਨੀਤਕ ਧਿਰਾਂ ਦੇ ਨਾਲ ਸਮਝੌਤਾ ਕਰਨ ਦੇ ਸੰਕੇਤ ਦੇ ਦਿੱਤੇ ਸਨ।
ਦੇਖਣ ਵਾਲੀ ਗੱਲ ਇਹ ਹੈ ਕਿ ਪਾਰਟੀ ਦੇ ਅੰਦਰ ਜੋ ਲੋਕ ਲੀਡਰ  ‘ਤਾਨਾਸ਼ਾਹੀ’ ਹੰਢਾਉਂਦੇ ਆ ਰਹੇ ਸਨ ਉਨ੍ਹਾਂ ਨੇ ਬਸਪਾ ਸੁਪਰੀਮੋ ਵੱਲੋਂ ਪਾਰਟੀ ਦੀ ਵਾਂਗਡੋਰ ਸਿਆਣੇ,ਮਿਸ਼ਨਰੀਆਂ ਅਤੇ ਸਮੇਂ ਦੇ ਹਾਣੀ ਲੋਕਾਂ ਨੂੰ ਫੜਾਉਣ ਦੀ ਹਾਮੀ ਭਰਦਿਆਂ ਪ੍ਰਧਾਨਗੀਆਂ ਹੰਢਾਅ ਚੁੱਕੇ ਲੀਡਰਾਂ ਨੂੰ ਨੁੱਕਰੇ ਲਗਾਉਣ ਦੇ ਦਿੱਤੇ ਹੋਕੇ ਤੋਂ ਬਾਅਦ ਬਸਪਾ ਦੀ ਸਿਆਸਤ ਨੂੰ ਲੈ ਕੇ ਰਾਜਨੀਤਕ ਸਮੀਕਰਨ ਬਦਲਦੇ ਨਜ਼ਰ ਆ ਰਹੇ ਹਨ।
ਭਰੋਸੇਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ  ਬਸਪਾ ਪੰਜਾਬ ਵਿੱਚ  ਜਿਥੇ ਨਵੇਂ ਚੇਹਰੇ ਮੋਹਰਲੀ ਕਤਾਰ ‘ਚ ਐਡਜੈਸਟ ਕਰਨ ਦੀ ਵਿਉਂਤ  ਬਣਾਈ ਬੈਠੀ ਹੈ, ਉਥੇ ਪੁਰਾਣੀ ਲੀਡਰਸ਼ਿਪ ਦੀਆਂ ਦਲਿਤ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਬਸਪਾ ਨੂੰ ਛੱਡਣ
ਵਾਲੇ ਸਾਬਕਾ ਵਿਧਾਇਕ ਤੇ ਦਿੱਗਜ਼ ਫਿਰ ਤੋਂ ਹਾਥੀ ‘ਤੇ ਸਵਾਰ ਹੋਣ ਦੇ ਰੌਂਅ ‘ਚ ਹਨ।  : ਕੀ ਕਹਿਣਾ ਬਸਪਾ ਪੰਜਾ ਦੇ ਪ੍ਰਧਾਨ ਦਾ ਰਾਜੂ ਦਾ : ਬਸਪਾ ਪੰਜਾਬ ਦੇ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ‘ਚੜ੍ਹਦੀਕਲਾ’ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਸਪਾ ਸਮੇਂ ਦੀ ਹਾਣੀ ਬਣ ਪੁਰਾਣੇ ਤਜਰਬੇ ਕਰਨ ਦੇ ਹੱਕ ‘ਚ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ  ਪਾਰਟੀ ਦਾ ਜਨ ਆਧਾਰ ਵਧਾਉਣ ਵੱਲ ਯਤਨ ਕਰ ਰਹੀ ਹੈ।
ਬਸਪਾ ਪ੍ਰਧਾਨ ਨੇ ਇਹ ਤਾਂ ਮੰਨਿਆਂ ਕਿ ਅਸੀ ਪੰਜਾਬ ‘ਚ ਸਮਝੌਤਾ ਕਰਾਂਗੇ,ਪਰ ਉਹ ਅਜੇ ਇਸ ਗੱਲ ਨੂੰ ਜੱਗ ਜ਼ਾਹਰ ਕਰਨ ਨੂੰ ਤਿਆਰ ਨਹੀਂ ਹੈ ਕਿ  ਸਮਝੌਤਾ ਕਿਸ ਪਾਰਟੀ ਨਾਲ ਕਰਨ ਜਾ ਰਹੇ ਹੋ।  ਚੇਤੇ ਰਹੇ ਕਿ 1989 ਵਿੱਚ ਲੋਕ ਸਭਾ ਦੀ ਚੋਣਾਂ ‘ਚ ਬਸਪਾ ਨੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਨਾਲ ਸਮਝੌਤਾ ਕੀਤਾ ਸੀ ਉਦੋਂ ਹਲਕਾ ਫਿਲੌਰ ਤੋਂ ਹਰਭਜਨ ਲਾਖਾ ਸੰਸਦ ਮੈਂਬਰ ਬਣੇ ਸਨ।
ਬਸਪਾ ਇਹ ਅਜੇ ਦੱਸਣ ਨੂੰ ਤਿਆਰ ਨਹੀ ਹੈ ਕਿ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਪੰਜਾਬ ਦੀਆਂ 13 ਸੰਸਦੀ ਸੀਟਾਂ ‘ਚੋਂ ਖੁਦ ਕਿਸ ਸੀਟ ‘ਤੇ ਠੋਕੇਗੀ ਦਾਅਵਾ ਇਹ ਅਜੇ ਭੰਬਲਭੂਸਾ ਬਣਿਆ ਹੋਇਆ ਹੈ ।   ਦੱਸਣਾ ਬਣਦਾ ਹੈ ਕਿ 14 ਅਪ੍ਰੈਲ 19 84 ‘ਚ ਬਸਪਾ ਪੰਜਾਬ ਨੇ ਪਾਰਟੀ ਬਣੀ ਸੀ। ਇਸ ਤੋਂ ਪਹਿਲਾਂ 1878 ‘ਚ ਬਾਮਸੇਫ ਬਣੀ ਸੀ, ਫਿਰ ਡੀਐਸਫੌਰ ਤੇ ਫਿਰ ਬਸਪਾ ਦਾ ਜਨਮ ਹੋਇਆ।
ਜੇਕਰ ਪਾਰਟੀ ਦੇ ਪਿਛੋਕੜ ਵੱਲ ਸਰਸਰੀ ਝਾਤ ਮਾਰੀ ਜਾਵੇ ਤਾਂ  ਦੇਖਣ ‘ਚ ਆਇਆ ਹੈ ਕਿ 1985 ਵਿੱਚ ਬਸਪਾ ਨੇ ਸੂਬੇ ‘ਚ ਪਹਿਲੀ ਅਸੈਂਬਲੀ ਚੋਣ ਲੜੀ ਸੀ, ਪਰ ਉਹ ਖਾਤਾ ਨਹੀਂ ਖੋਲ੍ਹ ਸਕੇ ਸੀ।  ਫਿਰ 1992 ‘ਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ‘ਚ ਬਸਪਾ ਦੇ 9 ਵਿਧਾਇਕ ਜੇਤੂ ਰਹੇ ਸਨ।  ਕੋਣ ਕਿਥੋਂ ਸੀ ਬਣਿਆਂ ਵਿਧਾਇਕ ?  ਬਲਾਚੋਰ (ਜਨਰਲ) ਤੋਂ ਹਰਗੋਪਾਲ ਸਿੰਘ,ਬੰਗਾ (ਰਾਖਵਾਂ) ਤੋਂ ਸਤਨਾਮ ਸਿੰਘ ਕੇਂਥ,ਆਦਮਪੁਰ (ਜਨਰਲ )ਤੋਂ  ਰਜਿੰਦਰ ਕੁਮਾਰ,ਗੜ੍ਹਸ਼ੰਕਰ (ਜਨਰਲ) ਤੋਂ ਸ਼ਿੰਗਾਰਾ ਰਾਮ ਸਹੂਗੜਾ,ਸ਼ਾਮ ਚੋਰਾਸੀ (ਐਸਸੀ) ਤੋਂ ਗੋਪਾਲ ਚੰਦ ਸਰੋਅ, ਭਦੌੜ (ਐਸਸੀ) ਤੋਂ ਨਿਰਮਲ ਸਿੰਘ ਨਿੰਮਾ ਧਰਮਕੋਟ (ਰਾਖਵਾਂ) ਤੋਂ ਬਲਦੇਬ ਸਿੰਘ ਭੱਟੀ,ਸ਼ੇਰਪੁਰ (ਰਾਖਵਾਂ) ਤੋਂ  ਇਕਰਾਜ ਸਿੰਘ, ਅਤੇ ਮਹਿਲਪੁਰ (ਰਾਖਵਾਂ) ਤੋਂ  ਅਵਤਾਰ ਸਿੰਘ ਕਰੀਮਪੁਰੀ ਐਮਐਲਏ ਬਣੇ ਸਨ। ਬਾਕਸ 2015 ਵਿੱਚ ਹੋਈਆਂ ਲੋਕ ਸਭਾ ਚੋਣਾਂ ‘ਚ  ਜਿਹੜੇ 13 ਉਮੀਦਵਾਰਾਂ ਨੂੰ ਚੋਣ ਦੰਗਲ ਵਿੱਚ ਬਸਪਾ ਨੇ ਉਤਾਰਿਆਂ ਸੀ ਉਨ੍ਹਾਂ ‘ਚੋਂ ਕਈਆਂ ਨੂੰ ਚੋਣ ਮੈਦਾਨ ਵਿੱਚੋਂ ਲਾਂਭੇ ਕਰ ਦਿੱਤਾ ਜਾਵੇਗਾ ਕਿਉਂਕਿ ਸਮਝੌਤੇ ਅਨੁਸਾਰ ਉਮੀਦਵਾਰਾਂ ਦੀ ਸਮਰਥਾ ਅਨੁਸਾਰ ਬਸਪਾ ਫੈਸਲਾ ਲੈਣ ਦੇ ਮੂਡ ‘ਚ ਹੈ। ਇਸ ਵਾਰ ਕਿਸੇ ਮਾੜੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਕਿਸੇ ਤਰ੍ਹਾਂ ਦਾ ਕੋਈ ਰਿਸਕ ਲੈਣ ਦੇ ਹੱਕ ‘ਚ ਨਹੀ ਦੱਸੀ ਜਾ ਰਹੀ ਹੈ। ਦੇਖਣ ‘ਚ ਆ ਰਿਹਾ ਹੈ ਕਿ ਆਪੋ ਆਪਣੇ ਹਲਕਿਆਂ ‘ਚ ਚੋਣ ਲੜ ਚੁੱਕ ਹਾਰੇ ਉਮੀਦਵਾਰਾਂ ਫਿਰ ਤੋਂ ਚੋਣ ਲੜਨ ਲਈ ਕੱਛਾ ਵਜਾ ਰਹੇ ਹਨ,ਪਰ ਇਸ ਵਾਰ ਪੁਰਾਣਿਆਂ ਚੇਹਰਿਆਂ ਨੂੰ ਅਣਗੋਲਿਆਂ ਕੀਤੇ ਜਾਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਲੋਕ ਸਭਾ ਮੈਂਬਰ ਬਣਨ ਦੀ ਦੋੜ ‘ਚ ਕੋਣ ਤੋ ਕਿਥੋਂ ਸੀ ?  ਪਾਰਟੀ ਸੂਤਰਾ ਅਨੁਸਾਰ 2015 ‘ਚ ਲੋਕ ਸਭਾ ਹਲਕਾ ਜਲੰਧਰ ਤੋਂ ਸੁਖਵਿੰਦਰ ਸਿੰਘ ਕੋਟਲੀ,ਹੁਸ਼ਿਆਰਪੁਰ ਤੋਂ ਭਗਵਾਨ ਚੌਹਾਨ,ਗੁਰਦਾਸਪੁਰ ਤੋਂ ਸੁਖਵਿੰਦਰ ਸਿੰਘ ਸੁੱਖ ਘੁਮਾਣ,ਸੰਗਰੂਰ ਤੋਂ ਕੇ ਐਸ ਮੱਖਣ, ਲੁਧਿਆਣਾ ਤੋਂ ਮਦਨ ਗੋਪਾਲ,ਬਠਿੰਡਾ ਤੋਂ  ਕੁਲਦੀਪ ਸਿੰਘ ਕੰਬੋਜ, ਫਤਹਿਗੜ ਸਾਹਿਬ ਤੋਂ ਜਸਵੀਰ ਸਿੰਘ ਖਾਲਸਾ, ਫਿਰੋਜ਼ਪੁਰ ਤੋਂ ਰਾਜ ਕੁਮਾਰ ਪਰਜਾਪਤ,ਅੰਮ੍ਰਿਤਸਰ ਤੋਂ ਪ੍ਰਦੀਪ ਸਿੰਘ ਵਾਲੀਆ, ਤਰਨਤਾਰਨ ਤੋਂ  ਸੁੱਚਾ ਸਿੰਘ ਮਾਨ ਅਤੇ ਫਰੀਦਕੋਟ ਤੋਂ ਸੰਤ ਰਾਮ ਮੱਲੀਆ ਚੋਣ ਲੜ ਚੁੱਕੇ ਹਨ। ਹੁਣ ਇੰਨਾ 13 ਸੰਭਾਵੀ ਉਮੀਦਵਾਰਾਂ ਚੋਂ ਕਿ ਦਾ ਦਾਅ ਦੁਬਾਰਾ ਲੱਗੇਗਾ ਇਸ ਬਾਰੇ ਪਾਰਟੀ ਅੰਦਰ ਭੰਬਲਭੂਸਾ ਬਣਿਆਂ ਹੋਇਆ ਹੈ।
ਬਸਪਾ ਦੇ ਹੱਕ ‘ਚ ਨਿਤਰਨ ਵਾਲੇ  – ਮੋਹਨ ਲਾਲ ਕੰਦੋਲਾ, ਡਾ. ਪ੍ਰਿਤਪਾਲ ਸਿੰਘ ਮੋਗਾ, ਡਾ.  ਸੁਖਬੀਰ ਸਿੰਘ, ਹਰਦੇਵ ਸਿੰਘ, ਨਿਰਭੈ ਸਿੰਘ ਭਿੰਡਰ, ਲਾਲ ਸਿੰਘ ਸਲਹਾਨੀ, ਹਰਗੋਪਾਲ ਸਿੰਘ, ਮੋਹਣ ਲਾਲ ਤੋਂ ਇਲਾਵਾ ਦਲਿਤ ਹਲਕਿਆਂ ‘ਚ ਵਿਚਰਨ ਵਾਲੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਨੇ ਬਸਪਾ ਵੱਲ ਰੁੱਖ ਕਰ ਲਿਆ ਹੈ।    ਬਸਪਾ ਪੰਜਾਬ ਦੇ ਕੋਆਰਡੀਨੇਟਰ ਨਿਰਮਲ ਸਿੰਘ ‘ਸੁਮਨ’ ਨੇ ਕਿਹਾ, ” ਹੁਣ ਪੈਰਾਸ਼ੂਟ ਰਾਹੀ ਬਸਪਾ ਉਮੀਦਵਾਰ ਨਹੀ ਉਤਾਰੇਗੀ,ਸਗੋਂ ਮਿਸ਼ਨਰੀਆਂ ਨੂੰ ਟਿਕਟਾਂ ਦੇਵੇਗੀ, ਉਨ੍ਹਾਂ ਨੇ ਕਿਹਾ ਕਿ ਚੋਣ ਤੋਂ ਇੱਕ ਸਾਲ ਪਹਿਲਾਂ ਜਿਹੜਾ ਬਸਪਾ ‘ਚ ਸ਼ਾਮਲ ਹੋ ਜਾਂਦਾ ਹੈ ਉਸ ਨੂੰ ਟਿਕਟ ਦਿੱਤੇ ਜਾਣ ਬਾਰੇ ਸੋਚਿਆ ਜਾ ਸਕਦਾ ਹੈ,ਪਰ ਮੌਕਾਪ੍ਰਸਤ ਨੂੰ ਨੇੜੇ ਨਹੀਂ ਲਾਇਆ ਜਾ ਸਕਦਾ ਹੈ, ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਸਪਾ ਦੇ ਬਦਲੇ ਮਹੌਲ ਨੂੰ ਦੇਖਦੇ ਹੋਏ ਪੁਰਾਣੇ ਲੀਡਰ ਤੇ ਸਾਬਕਾ ਮੌਜੂਦਾ ਵਿਧਾਇਕ ਬਸਪਾ ਦੇ ਸੰਪਰਕ ‘ਚ ਹਨ ਕਦੇ ਵੀ ਉਹ ਹਾਥੀ ਤੇ ਸਵਾਰ ਹੋ ਸਕਦੇ ਹਨ।  ਉਨ੍ਹਾਂ ਨੇ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਦੇ ਨਾਮ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਪਾਰਟੀ ਜ਼ਾਬਤਾ ਹੈ ਜਿਸ ਦੀ ਉਹ ਉਲੰਘਣਾ ਨਹੀਂ ਕਰ ਸਕਦੇ ਹਨ।   ਬਾਕਸ  ਬਸਪਾ ਨੇ ਪੰਜਾਬ ‘ਚ  1989 ਵਿੱਚ ਚੋਣ ਲੜੀ ਸੀ ਤੇ ਇੱਕ ਐਮਪੀ ਬਣਿਆਂ ਸੀ।  ਫਿਰ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਜੋ ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਪੈਦਾ ਹੋਏ ਸਨ, 1996 ਵਿੱਚ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਸਨ।  ਜੇਕਰ ਵੋਟ ਬੈਂਕ ਦੀ ਗੱਲ ਕਰੀਏ ਤਾਂ  2012 ‘ਚ ਬਸਪਾ ਦੀਆਂ ਵੋਟਾਂ 42,000 ਤੋਂ ਘੱਟ ਕੇ 28,035 ਵੋਟਾਂ ‘ਤੇ ਆ ਗਏ ਸੀ ।
2012 ‘ਚ ਬਸਪਾ  ਨੂੰ 5,97,020 ਵੋਟ ਮਿਲੇ ਸਨ, ਜੋ 4.29%  ਸੀ, ਪਰ  ਇਸ ਤੋਂ ਬਾਅਦ 2,34,400 ਵੋਟ  ਲੈਣ ਵਾਲੀ ਬਸਪਾ ਦਾ ਵੋਟ ਬੈਂਕ ਸੁੰਗੜ ਕੇ  1.5%  ਫੀਸਦੀ ਤੇ ਆ ਗਿਆ ਸੀ। 1992 ਦੀਆਂ ਚੋਣਾਂ ਵਿਚ ਜਿਸ ਦਾ ਅਕਾਲੀਆਂ ਨੇ ਬਾਈਕਾਟ ਕੀਤਾ ਸੀ, ਬਸਪਾ ਨੇ 9 ਸੀਟਾਂ ਜਿੱਤੀਆਂ ਸਨ ਉਦੋਂ ਬਸਪਾ ਦੀ ਵੋਟ ਬੈਂਕ 16.32% ਸੀ. ਹਾਲਾਂ ਕਿ, 1997 ਵਿੱਚ ਮਤਦਾਨ ਦਾ ਨਤੀਜਾ ਸਿਰਫ਼ 23.8% ਸੀ। 1997 ਵਿਚ ਬਸਪਾ ਦਾ ਵੋਟ  7.48% ਸੀ।       2014 ਦੀਆਂ ਲੋਕ ਸਭਾ ਚੋਣਾਂ ਵਿੱਚ ਬਸਪਾ ਨੂੰ 1.9% ਵੋਟਾਂ ਮਿਲੀਆ ਸਨ।  ਹੁਣ 2018 ਵਿੱਚ ਬਸਪਾ ਦੇ ਕੋਲ ਕੇਵਲ 2 ਫੀਸਦੀ ਵੋਟ ਰਹਿ ਗਈ ਹੈ।

C

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *