Home / Breaking News / ਯੂ.ਪੀ. ਦੇ ਮਦਰਸੇ ‘ਚੋਂ 51 ਕੁੜੀਆਂ ਛੁਡਵਾਈਆਂ, ਮੈਨੇਜਰ ਗ੍ਰਿਫ਼ਤਾਰ

ਯੂ.ਪੀ. ਦੇ ਮਦਰਸੇ ‘ਚੋਂ 51 ਕੁੜੀਆਂ ਛੁਡਵਾਈਆਂ, ਮੈਨੇਜਰ ਗ੍ਰਿਫ਼ਤਾਰ

ਲਖਨਊ, 30 ਦਸੰਬਰ (ਪੱਤਰ ਪ੍ਰੇਰਕ) : ਉੱਤਰ ਪ੍ਰਦੇਸ਼ ਦੀ ਰਾਜਧਾਨੀ ਦੇ ਇੱਕ ਮਦਰਸੇ ਵਿੱਚਂੋ ਬੰਧਕ ਬਣਾ ਕੇ ਰੱਖੀਆਂ 51 ਕੁੜੀਆਂ ਨੂੰ ਯੂ.ਪੀ. ਪੁਲਿਸ ਨੇ ਛੁਡਵਾਇਆ ਹੈ। ਨਾਲ ਹੀ ਮਦਰਸੇ ਦੇ ਪ੍ਰਬੰਧਕ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਆਜ਼ਾਦ ਕਰਵਾਈਆਂ ਗਈਆਂ ਕੁੜੀਆਂ ਦਾ ਇਲਜ਼ਾਮ ਹੈ ਕਿ ਮੈਨੇਜਰ ਉਨਾਂ ਨਾਲ ਚੰਗਾ ਸਲੂਕ ਨਹੀਂ ਕਰਦਾ ਸੀ। ਉੱਤਰ ਪ੍ਰਦੇਸ਼ ਪੁਲਿਸ ਦੇ ਇਕ ਬੁਲਾਰੇ ਨੇ ਅੱਜ ਦੱਸਿਆ ਕਿ ਸਥਾਨਕ ਲੋਕਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਸਿਆਦਤਗੰਜ ਥਾਣੇ ਤਹਿਤ ਆਉਂਦੇ ਮਦਰਸਾ ਜਾਮਿਆ ਖ਼ਦੀਜਤੁਲ ਕੁਬਰਾ ਲਿਲਬਨਾਤ ‘ਤੇ ਬੀਤੀ ਰਾਤ ਛਾਪਾ ਮਾਰਿਆ। ਉੱਥੇ 51 ਕੁੜੀਆਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਸੀ। ਮੈਨੇਜਰ ਨੂੰ ਗ੍ਰਿਫਤਾਰ ਕਰਕੇ ਸਾਰੀਆਂ ਕੁੜੀਆਂ ਨੂੰ ਛੁੱਡਵਾ ਲਿਆ ਗਿਆ। ਪੁਲਿਸ ਨੇ ਕੁੜੀਆਂ ਨੂੰ ਉਨਾਂ ਦੇ ਘਰ ਛੱਡਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੁਲਾਰੇ ਨੇ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮਦਰਸਾ ਰਜਿਸਟਰਡ ਸੀ ਜਾਂ ਗ਼ੈਰਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *