Home / Punjab / ਯੂਨੀਕ ਹੋਮ ਪੁੱਜੇ ਕੈਨੇਡੀਅਨ ਰੱਖਿਆ ਮੰਤਰੀ

ਯੂਨੀਕ ਹੋਮ ਪੁੱਜੇ ਕੈਨੇਡੀਅਨ ਰੱਖਿਆ ਮੰਤਰੀ

ਜਲੰਧਰ, 20 ਅਪ੍ਰੈਲ  (ਸੰਦੀਪ ਕੌਲ) : ਇੱਥੋਂ ਦੇ ਯੂਨੀਕ ਹੋਮ ਪੁੱਜੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ, “ਸਾਨੂੰ ਭੈਣਾਂ ਤੇ ਬੇਟੀਆਂ ਨੂੰ ਜ਼ਿਆਦਾ ਮੌਕੇ ਦੇਣੇ ਚਾਹੀਦੇ ਹਨ। ਇੱਥੋਂ ਹੀ ਬਦਲਾਅ ਸ਼ੁਰੂ ਹੋਣਗੇ।” ਜਲੰਧਰ ਦੇ ਯੂਨੀਕ ਹੋਮ ਪੁੱਜੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕੁੜੀਆਂ ਨਾਲ ਗੱਲਬਾਤ ਕੀਤੀ। ਵੱਖ-ਵੱਖ ਉਮਰ ਦੀਆਂ ਇੱਥੇ 60 ਬੱਚੀਆਂ ਹਨ। ਸੱਜਣ ਨੇ ਬੱਚੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨਾਲ ਪਾਰਕ ਵਿੱਚ ਦੌੜ ਲਾਈ ਤੇ ਡੇਢ ਘੰਟਾ ਬੱਚੀਆਂ ਨਾਲ ਬਿਤਾਇਆ। ਸੱਜਣ ਨੇ ਯੂਨੀਕ ਹੋਮ ਚਲਾਉਣ ਵਾਲੀ ਬੀਬੀ ਪ੍ਰਕਾਸ਼ ਕੌਰ ਨੂੰ ਸਰਟੀਫਿਕੇਟ ਔਫ ਐਪਰੀਸੀਏਸ਼ਨ ਵੀ ਦਿੱਤਾ। ਬੱਚੀਆਂ ਨਾਲ ਖੇਡਣ ਤੋਂ ਬਾਅਦ ਹਰਜੀਤ ਸੱਜਣ ਨੇ ਕਿਹਾ, “ਸਾਨੂੰ ਭੈਣਾਂ ਤੇ ਬੇਟੀਆਂ ਨੂੰ ਜ਼ਿਆਦਾ ਮੌਕੇ ਦੇਣੇ ਚਾਹੀਦੇ ਹਨ। ਇੱਥੋਂ ਹੀ ਬਦਲਾਅ ਸ਼ੁਰੂ ਹੋਵੇਗਾ। ਸਾਡੀ ਸਰਕਾਰ ਇਸ ‘ਤੇ ਬਹੁਤ ਕੰਮ ਕਰ ਰਹੀ ਹੈ।”

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *