Breaking News
Home / Breaking News / ਮੋਦੀ 4 ਦੇਸ਼ਾਂ ਦੀ ਯਾਤਰਾ ‘ਤੇ ਰਵਾਨਾ, ਬਰਲਿਨ ਪੁੱਜੇ

ਮੋਦੀ 4 ਦੇਸ਼ਾਂ ਦੀ ਯਾਤਰਾ ‘ਤੇ ਰਵਾਨਾ, ਬਰਲਿਨ ਪੁੱਜੇ

ਬਰਲਿਨ, 29 ਮਈ (ਪੱਤਰ ਪ੍ਰੇਰਕ) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ, ਸਪੇਨ, ਰੂਸ ਅਤੇ ਫਰਾਂਸ ਦੇ 6 ਦਿਨਾਂ ਦੌਰੇ ਦੀ ਸ਼ੁਰੂਆਤ ਕਰਦੇ ਹੋਏ ਸੋਮਵਾਰ ਨੂੰ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚ ਗਏ। ਇਸ ਦੌਰੇ ਦਾ ਉਦੇਸ਼ ਇਨ੍ਹਾਂ ਦੇਸ਼ਾਂ ਨਾਲ ਦੋ-ਪੱਖੀ ਆਰਥਿਕ ਸੰਬੰਧ ਵਧਾਉਣਾ ਹੈ। ਜਰਮਨੀ ‘ਚ ਉਨ੍ਹਾਂ ਅੱਜ ਸ਼ਾਮ ਚਾਂਸਲਰ ਏਂਜਲਾ ਮਰਕੇਲ ਨਾਲ ‘ਸਕਲਾਸ ਮੇਸੇਬਰਗ’ ‘ਚ ਮੁਲਾਕਾਤ ਕੀਤੀ। ਮੋਦੀ ਨੇ ਜਰਮਨੀ ਦੀ ਯਾਤਰਾ ਨੂੰ ਦੋ-ਪੱਖੀ ਸੰਬੰਧੀ ਨਵਾਂ ਅਧਿਆਏ ਦੱਸਿਆ ਹੈ। ਮੋਦੀ ਨੇ ਆਪਣੀ ਯਾਤਰਾ ਤੋਂ ਪਹਿਲਾਂ ਫੇਸਬੁੱਕ ‘ਤੇ ਇਕ ਪੋਸਟ ਸਾਂਝੀ ਕੀਤੀ ਅਤੇ ਕਿਹਾ, ”ਮੈਨੂੰ ਵਿਸ਼ਵਾਸ ਹੈ ਕਿ ਇਹ ਯਾਤਰਾ ਜਰਮਨੀ ਨਾਲ ਸਾਡੇ ਦੋ-ਪੱਖੀ ਸਹਿਯੋਗ ‘ਚ ਨਵਾਂ ਅਧਿਆਏ ਲਿਖੇਗੀ ਅਤੇ ਸਾਡੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰੇਗੀ। ਇਸ ਤੋਂ ਬਾਅਦ ਮੋਦੀ ਬਾਕੀ ਦੇਸ਼ਾਂ ਦੀ ਯਾਤਰਾ ਕਰਨਗੇ ਅਤੇ ਇੱਥੋਂ ਦੇ ਨੇਤਾਵਾਂ ਨਾਲ ਮੁਲਾਕਾਤ ਕਰ ਕੇ ਭਾਰਤ ਨਾਲ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣਗੇ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *