Home / India / ਮੋਦੀ ਸਰਕਾਰ ਦੇ ਦੋ ਸਾਲ ਪੂਰੇ ਹੋਣ ਦੀ ਖੁਸ਼ੀ ‘ਚ ਇੰਡੀਆ ਗੇਟ ‘ਤੇ ਕਰਵਾਇਆ ਮੈਗਾ ਸ਼ੋਅ, ‘ਜ਼ਰਾ ਮੁਸਕਰਾ ਦੋ’

ਮੋਦੀ ਸਰਕਾਰ ਦੇ ਦੋ ਸਾਲ ਪੂਰੇ ਹੋਣ ਦੀ ਖੁਸ਼ੀ ‘ਚ ਇੰਡੀਆ ਗੇਟ ‘ਤੇ ਕਰਵਾਇਆ ਮੈਗਾ ਸ਼ੋਅ, ‘ਜ਼ਰਾ ਮੁਸਕਰਾ ਦੋ’

ਨਵੀਂ ਦਿੱਲੀ, 28 ਮਈ (ਚ.ਨ.ਸ.) : ਐਨ.ਡੀ.ਏ. ਸਰਕਾਰ ਦੇ ਦੋ ਸਾਲ ਪੂਰੇ ਹੋਣ ‘ਤੇ ਆਪਣੀਆਂ ਪ੍ਰਾਪਤੀਆਂ ਗਿਣਵਾਉਣ ਲਈ ਮੋਦੀ ਸਰਕਾਰ ਵੱਲੋਂ ਇੰਡੀਆ ਗੇਟ ‘ਤੇ ਇਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਮੋਦੀ ਸਰਕਾਰ ਨੇ ‘ਜ਼ਰਾ ਮੁਸਕਰਾ ਦੋ’ ਨਾਮ ਦੇ ਇਸ ਸ਼ੋਅ ‘ਚ ਵੱਖ-ਵੱਖ ਪ੍ਰੋਗਰਾਮਾਂ ਅਤੇ ਪੇਸ਼ਕਾਰੀਆਂ ਰਾਹੀਂ ਆਪਣੀ ਦੋ ਸਾਲ ਦੀਆਂ ਪ੍ਰਾਪਤੀਆਂ ਦੀ ਝਲਕ ਪੇਸ਼ ਕੀਤੀ। ਇਸ ਸਮਾਗਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੰਤਰੀਆਂ ਅਤੇ ਸਹਿਯੋਗੀ ਦਲਾਂ ਵੱਲੋਂ ਇਸ ਵਿਚ ਭਾਗ ਲਿਆ ਗਿਆ। ਇਸ ਸਮਾਗਮ ਦਾ ਦੂਰਦਰਸ਼ਨ ‘ਤੇ ਸਾਰੇ ਦੇਸ਼ ਵਿਚ ਪ੍ਰਸਾਰਣ ਕੀਤਾ ਗਿਆ। ਸਰਕਾਰ ਨੇ ਸ਼ਹਿਰੀ ਵਿਕਾਸ ਮੰਤਰੀ ਐਮ.ਵੈਂਕਿਯਾ ਨਾਇਡੂ ਦੀ ਪ੍ਰਧਾਨਗੀ ਵਿਚ ਸ਼ੋਅ ਦੀ ਤਿਆਰੀਆਂ ਦੀ ਨਿਗਰਾਨੀ ਲਈ ਇਕ ਕਮੇਟੀ ਬਣਾਈ ਸੀ। ਨਿਤਿਨ ਗਡਕਰੀ ਅਤੇ ਪਿਯੂਸ਼ ਗੋਇਲ ਅਤੇ ਰਾਜਵਰਧਨ ਸਿੰਘ ਰਾਠੌਰ ਵੀ ਇਸ ਕਮੇਟੀ ਦੇ ਮੈਂਬਰ ਸਨ। ਕਮੇਟੀ ਨੇ ਸਰਕਾਰ ਦੀਆਂ ਯੋਜਨਾਵਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ। ਜਿਨ੍ਹਾਂ ‘ਤੇ ਜ਼ੋਰ ਦਿੱਤੇ ਜਾਣ ਦੀ ਜ਼ਰੂਰਤ ਹੈ। ਪਿਛਲੇ ਸਾਲ ਮੋਦੀ ਸਰਕਾਰ ਨੇ ਆਪਣਾ ਇਕ ਸਾਲ ਪੂਰਾ ਹੋਣ ‘ਤੇ ‘ਸਾਲ ਏਕ, ਸ਼ੁਰੂਆਤ ਅਨੇਕ’ ਨਾਮ ਨਾਲ ਜਸ਼ਨ ਬਣਾਇਆ ਸੀ। ਭਾਜਪਾ ਵਿਚ ਪੂਰੇ ਦੇਸ਼ ‘ਚ 26 ਮਈ ਤੋਂ 10 ਜੂਨ ਤੱਕ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਸਾਹਮਣੇ ਰੱਖਣ ਲਈ 200 ਤੋਂ ਵੱਧ ਪ੍ਰੋਗਰਾਮ ਕਰਨ ਦੀ ਯੋਜਨਾ ਹੈ। ਇਥੇ ਇਹ ਗੱਲ ਵਰਣਨਯੋਗ ਹੈ ਕਿ ਮੋਦੀ ਸਰਕਾਰ ਨੇ 26 ਮਈ ਨੂੰ ਆਪਣੇ ਕਾਰਜਕਾਲ ਦੇ ਦੋ ਸਾਲ ਪੂਰੇ ਕੀਤੇ ਹਨ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *