Home / Breaking News / ਮੋਦੀ ਸਰਕਾਰ ਦਾ ਵੱਡਾ ਫ਼ੈਸਲਾ ਮੰਡੀਆਂ ‘ਚੋਂ ਬੁੱਚੜਖਾਨਿਆਂ ਲਈ ਨਹੀਂ ਖਰੀਦੇ ਜਾ ਸਕਣਗੇ ਪਸ਼ੂ

ਮੋਦੀ ਸਰਕਾਰ ਦਾ ਵੱਡਾ ਫ਼ੈਸਲਾ ਮੰਡੀਆਂ ‘ਚੋਂ ਬੁੱਚੜਖਾਨਿਆਂ ਲਈ ਨਹੀਂ ਖਰੀਦੇ ਜਾ ਸਕਣਗੇ ਪਸ਼ੂ

ਨਵੀਂ ਦਿੱਲੀ, 27 ਮਈ (ਪੱਤਰ ਪ੍ਰੇਰਕ) :  ਸਰਕਾਰ ਨੇ ਪਸ਼ੂ ਮੰਡੀਆਂ ‘ਚੋਂ ਬੁੱਚੜਖਾਨਿਆਂ ਲਈ ਪਸ਼ੂਆਂ ਨੂੰ ਖਰੀਦਣ ਤੇ ਵੇਚਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਵਾਤਾਵਰਨ ਤੇ ਜੰਗਲਾਤ ਮੰਤਰਾਲੇ ਨੇ ਜਾਨਵਰਾਂ ‘ਤੇ ਜ਼ੁਲਮ ਕਰਨ ਦੀ ਰੋਕਥਾਮ ਬਾਰੇ ਕਾਨੂੰਨ ਦੇ ਨਵੇਂ ਨਿਯਮਾਂ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਤਹਿਤ ਦੇਸ਼ ਦੀਆਂ ਖੁੱਲ੍ਹੀਆਂ ਮੰਡੀਆਂ ‘ਚੋਂ ਬੁੱਚੜਖਾਨਿਆਂ ਲਈ ਗਾਵਾਂ ਵੇਚਣ ‘ਤੇ ਪਾਬੰਦੀ ਹੋਵੇਗੀ। ਪਸ਼ੂਆਂ ਦੇ ਵਪਾਰ ਨਾਲ ਜੁੜੇ ਕੇਂਦਰ ਸਰਕਾਰ ਦੇ ਅਜਿਹੇ ਪਹਿਲੇ ਨਿਯਮ ਤਹਿਤ ਪਸ਼ੂਆਂ ਦਾ ਵਪਾਰ ਕੇਵਲ ਕਿਸਾਨਾਂ ਤੱਕ ਹੀ ਸੀਮਿਤ ਰਹੇਗਾ।
ਇਸ ਨਿਯਮ ਅਧੀਨ ਗਾਵਾਂ, ਬੈਲ, ਮੱਝਾਂ ਤੇ ਊਠ ਆਉਣਗੇ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ ਨਵੇਂ ਨਿਯਮ ਅਗਲੇ ਤਿੰਨ ਮਹੀਨਿਆਂ ‘ਚ ਲਾਗੂ ਹੋਣਗੇ। ਇਨ੍ਹਾਂ ਨਿਯਮਾਂ ਤਹਿਤ ਹੁਣ ਵੇਚਣਵਾਲੇ ਤੇ ਖਰੀਦਦਾਰ ਦੋਵਾਂ ਨੂੰ ਹੀ ਪਛਾਣ ਤੇ ਮਾਲਕੀ ਦੇ ਦਸਤਾਵੇਜ਼ ਪੇਸ਼ ਕਰਨੇ ਪੈਣਗੇ। ਇਸ ਤਹਿਤ ਗਾਂ ਖਰੀਦਣ ਤੋਂ ਬਾਅਦ ਇਕ ਵਪਾਰੀ ਨੂੰ ਵਿਕਰੀ ਦੇ ਸਬੂਤ ਵਜੋਂ ਇਕ-ਇਕ ਕਾਪੀ ਸਥਾਨਕ ਮਾਲ ਅਧਿਕਾਰੀ, ਸਥਾਨਕ ਵੈਟਰਨਰੀ ਡਾਕਟਰ ਤੇ ਪਸ਼ੂ ਮੰਡੀ ਕਮੇਟੀ ਕੋਲ ਜਮਾਂ ਕਰਵਾਉਣ ਤੋਂ
ਇਲਾਵਾ ਇਕ-ਇਕ ਕਾਪੀ ਖਰੀਦਦਾਰ ਤੇ ਵਪਾਰੀ ਨੂੰ ਆਪਣੇ ਕੋਲ ਰੱਖਣੀ ਪਏਗੀ। ਮੰਤਰਾਲੇ ਦੇ ਸੂਤਰਾਂ ਅਨੁਸਾਰ ਸਾਬਕਾ ਵਾਤਾਵਰਨ ਮੰਤਰੀ ਅਨਿਲ ਮਾਧਵ ਦਵੇ ਨੇ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਇਨ੍ਹਾਂ ਨਿਯਮਾਂ ‘ਤੇ ਆਪਣੀ ਮੋਹਰ ਲਗਾਈ ਸੀ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *