Breaking News
Home / India / ਮੋਦੀ ਵੱਲੋਂ ਨੇਪਾਲੀ ਪ੍ਰਧਾਨ ਮੰਤਰੀ ਪ੍ਰਚੰਡ ਨਾਲ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ

ਮੋਦੀ ਵੱਲੋਂ ਨੇਪਾਲੀ ਪ੍ਰਧਾਨ ਮੰਤਰੀ ਪ੍ਰਚੰਡ ਨਾਲ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ

ਨੇਪਾਲ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਭਾਰਤ

ਨਵੀਂ ਦਿੱਲੀ, 16 ਸਤੰਬਰ (ਚ.ਨ.ਸ.) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੇ ਨੇਪਾਲੀ ਹਮਰੁਤਬਾ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਦੇ ਨਾਲ ਪ੍ਰਮੁੱਖ ਵਿਸ਼ਿਆਂ ‘ਤੇ ਗੱਲਬਾਤ ਕੀਤੀ। ਇਨ੍ਹ੍ਹਾਂ ਵਿਸ਼ਿਆਂ  ‘ਚ ਹਿਮਾਲਿਆ ਦੇਸ਼ਾਂ ਦੇ ਸਿਆਸੀ ਕਾਰਜਾਂ ਅਤੇ ਦੋਹਾਂ ਦੇਸ਼ਾਂ ਦੇ ਸੰਬੰਧ ਮਜ਼ਬੂਤ ਕਰਨ ਦੇ ਤਰੀਕੇ ਸਹਿਤ ਕਈ ਮੁੱਦੇ ਸ਼ਾਮਲ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ-ਨੇਪਾਲ ਦੇ ਨਾਲ ਵਿਕਾਸ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਲਈ ਤਿਆਰ ਖੜ੍ਹਾ ਹੈ। ਵਿਸ਼ਵਾਸ ਹੈ ਕਿ ਅੱਜ ਹੋਈ ਸਾਡੀ ਚਰਚਾ ਸਦੀਆਂ ਪੁਰਾਣੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਸਾਡੀ ਸਾਂਝੇਦਾਰੀ ਦਾ ਨਵਾਂ ਅਧਿਆਇ ਲਿਖੇਗੀ। ਮੈਂ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਸਾਰੇ ਵਿਕਾਸ ਪ੍ਰਜੈਕਟਾਂ ‘ਤੇ ਕਰੀਬ ਤੋਂ ਨਜ਼ਰ ਰੱਖਣ ਅਤੇ ਮੁਕੰਮਲ ਤਰੀਕੇ ਨਾਲ ਉਨ੍ਹਾਂ ਦੇ ਪੂਰੇ ਹੋਣ ‘ਤੇ ਧਿਆਨ ਦੇਣ ਲਈ ਸਹਿਮਤ ਹੋਏ ਹਾਂ। 4 ਦਿਨਾਂ ਦੌਰੇ ‘ਤੇ ਭਾਰਤ ਯਾਤਰਾ ‘ਤੇ ਆਏ ਪ੍ਰਚੰਡ ਵੀਰਵਾਰ ਨੂੰ ਇਥੇ ਪਹੁੰਚੇ ਸੀ। ਉਨ੍ਹਾਂ ਦਾ ਰਾਸ਼ਟਰਪਤੀ ਭਵਨ ‘ਚ ਰਸਮੀ ਸਵਾਗਤ ਕੀਤਾ ਗਿਆ। ਵਿਦੇਸ਼ ਮੰਤਰਾਲੇ ਦੇ ਬੁੱਲਾਰੇ ਵਿਕਾਸ ਸਵਰੂਪ ਨੇ ਟਵੀਟ ਕੀਤਾ ਕਿ ਇਥੇ ਹੈਦਰਾਬਾਦ ਹਾਊਸ ‘ਚ ਵਫਦ ਪੱਧਰ ਦੀ ਗੱਲਬਾਤ ਦੇ ਦੌਰਾਨ ਦੋਹਾਂ ਪੱਖਾਂ ਨੇ ਸੰਬੰਧਾਂ ਦੀ ਸਮੀਖਿਆ ਕੀਤੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਰਾਸ਼ਟਰਪਤੀ ਭਵਨ ‘ਚ ਪ੍ਰਚੰਡ ਨਾਲ ਮਿਲੀ। ਪ੍ਰਚੰਡ ਪਿਛਲੇ ਮਹੀਨੇ ਹੀ ਦੂਜੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਚੁੱਣੇ ਗਏ ਹਨ। ਸਵਰੂਪ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਚੰਡ ਦੀ ਹੱਥ ਮਿਲਾਉਣ ਵਾਲੀ ਫੋਟੋ ਸਾਂਝੀ ਕਰਦੇ ਹੋਏ ਟਵੀਟ ਕੀਤਾ ਕਿ ਇਕ ਖਾਸ ਸੰਬੰਧ ‘ਚ ਨਵੀਂ ਊਰਜਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਦਾ ਸਵਾਗਤ ਕੀਤਾ। ਸ਼ੁੱਕਰਵਾਰ ਨੂੰ ਸਰਕਾਰ ਨੇ ਕਿਹਾ ਕਿ ਨੇਪਾਲ ਦੇ ਸੰਵਿਧਾਨ ਬਣਾਉਣ ਦੀ ਪ੍ਰਕਿਰਿਆ ਇਕ ‘ਅੰਦਰੂਨੀ ਮੁੱਦਾ’ ਹੈ, ਜਿਸ ‘ਤੇ ਨੇਪਾਲੀ ਨਾਗਰਿਕ ਫੈਸਲਾ ਕਰਨਗੇ ਅਤੇ ਭਾਰਤ ਕਦੇ ਵੀ ‘ਆਦੇਸ਼ ਦੇਣ ਵਾਲਾ’ ਨਹੀਂ ਰਿਹਾ। ਇਸ ਮੌਕੇ ‘ਤੇ ਨੇਪਾਲੀ ਮੂਲ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਚੰਡ ਨੇ ਕਿਹਾ ਕਿ ਉਨ੍ਹਾਂ ਦੇ ਅਗਵਾਈ ਵਾਲੀ ਨਵੀਂ ਸਰਕਾਰ ਦਾ ਪ੍ਰਮੁੱਖ ਧਿਆਨ ਸੰਵਿਧਾਨ ਨੂੰ ਲਾਗੂ ਕਰਨ ਤੋਂ ਪਹਿਲਾਂ ‘ਸਹੀ ਮਾਹੌਲ’ ਬਣਾਉਣ ‘ਤੇ ਅਤੇ ਜ਼ਰੂਰੀ ਸੋਧ ਦਾ ਰਾਹ ਸਾਫ ਕਰਨ ‘ਤੇ ਜ਼ੋਰ ਦੇਣਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਤੱਕ ਅਸੀਂ ਥਾਰੂ, ਮਧੇਸੀ ਅਤੇ ਕਬੀਲੇ ਦੇ ਲੋਕਾਂ ਨੂੰ ਵਿਸ਼ਵਾਸ ‘ਚ ਨਹੀਂ ਲੈਂਦੇ ਅਤੇ ਉਨ੍ਹਾਂ ਦੀ ਵੈਦ ਮੰਗਾਂ ‘ਤੇ ਧਿਆਨ ਨਹੀਂ ਕਰਦੇ, ਉਦੋਂ ਤੱਕ ਨਵੇਂ ਸੰਵਿਧਾਨ ਨੂੰ ਲਾਗੂ ਕਰਨ ਦਾ ਮਾਹੌਲ ਨਹੀਂ ਬਣਾਇਆ ਜਾ ਸਕਦਾ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *