Home / Breaking News / ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬੈਂਕ ਕੈਸ਼ ਵੈਨ ‘ਤੇ ਹਮਲਾ ਕਰਕੇ ਲੁੱਟੇ 5 ਲੱਖ ਰੁਪਏ

ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬੈਂਕ ਕੈਸ਼ ਵੈਨ ‘ਤੇ ਹਮਲਾ ਕਰਕੇ ਲੁੱਟੇ 5 ਲੱਖ ਰੁਪਏ

ਸੰਗਰੂਰ , 13 ਜੁਲਾਈ: ਲੁੱਟ ਖੋਹ ਦੀਆਂ ਵਾਰਦਾਤਾਂ ਦਾ ਸਿਲਸਿਲਾ ਸੰਗਰੂਰ ਅੰਦਰ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਅਜਿਹਾ ਤਾਜ਼ਾ ਮਾਮਲਾ ਅੱਜ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਸੰਗਰੂਰ ਤੋਂ ਪਟਿਆਲਾ ਰੋਡ ਵੱਲ ਨੂੰ ਜਾ ਰਹੀ ਕੈਸ਼ ਵੈਨ ਦਾ ਪਿੱਛਾ ਕਰ ਰਹੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਮੇਨ ਹਾਈਵੇ ‘ਤੇ ਪਿੰਡ ਘਾਬਦਾ ਨੇੜੇ ਪਹੁੰਚ ਕੇ ਕੈਸ਼ ਵੈਨ ਉਪਰ ਅਚਾਨਕ ਫਾਇਰਿੰਗ ਕਰ ਸਕਿਉਰਿਟੀ ਗਾਰਡ ਦੇ ਸਿਰ ‘ਤੇ ਗੋਲੀ ਮਾਰ ਉਸਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਕੇ ਵੈਨ ਵਿੱਚ ਪਏ ਕਾਲੇ ਰੰਗ ਦੇ ਬੈਗ ਵਿੱਚ ਪਏ ਪੰਜ ਲੱਖ ਰੁਪਏ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਉਪਰੰਤ ਵਾਰਦਾਤ ਵਾਲੀ ਥਾਂ ਤੋਂ ਫ਼ਰਾਰ ਹੋ ਗਏ। ਜ਼ਖਮੀ ਹੋਏ ਗਾਰਡ ਦਾ ਨਾਮ ਸਤਵੰਤ ਸਿੰਘ ਦੱਸਿਆ ਜਾ ਰਿਹਾ ਹੈ ਜਿਸਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਪਰ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *