Breaking News
Home / Breaking News / ਮੋਗਾ ‘ਚ ਪ੍ਰਾਈਵੇਟ ਬੱਸ ਦੀ ਟਰੱਕ ਨਾਲ ਟੱਕਰ ਕਾਰਨ 4 ਲੋਕਾਂ ਦੀ ਮੌਤ

ਮੋਗਾ ‘ਚ ਪ੍ਰਾਈਵੇਟ ਬੱਸ ਦੀ ਟਰੱਕ ਨਾਲ ਟੱਕਰ ਕਾਰਨ 4 ਲੋਕਾਂ ਦੀ ਮੌਤ

ਮੋਗਾ, 7 ਦਸੰਬਰ  (ਪੱਤਰ ਪ੍ਰੇਰਕ) :  ਰਾਜਸਥਾਨ ਦੇ ਜੈਪੁਰ ਤੋਂ ਚੱਲ ਕੇ ਜਲੰਧਰ ਜਾਣ ਵਾਲੀ ਪ੍ਰਾਈਵੇਟ ਕੰਪਨੀ ਵਿਜੇ  ਬੱਸ ਦੀ ਵੀਰਵਾਰ ਸਵੇਰੇ ਮੋਗਾ ਨਜ਼ਦੀਕ ਇਕ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਦੌਰਾਨ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਿਨ੍ਹਾਂ ‘ਚ ਬੱਸ ਦਾ ਡਰਾਈਵਰ ਅਤੇ ਕੰਡਕਟਰ ਸ਼ਾਮਲ ਹਨ, ਜਦੋਂ ਕਿ 17 ਗੰਭੀਰ ਜ਼ਖਮੀਂ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ‘ਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੋਟਕਪੂਰਾ ਤੋਂ ਮੋਗਾ ਰੋਡ ‘ਤੇ ਪਿੰਡ ਸਿੰਘਾਵਾਲਾ ਦੇ ਨਜ਼ਦੀਕ ਤੇਜ਼ ਰਫਤਾਰ ਆ ਰਹੀ ਬੱਸ ਨੇ ਅੱਗੇ ਜਾ ਰਹੇ ਟਰੱਕ ਦੇ ਪਿੱਛੇ ਟੱਕਰ ਮਾਰ ਦਿੱਤੀ। ਪ੍ਰਤੱਖ ਦਰਸ਼ੀਆਂ ਅਨਸਾਰ ਬੱਸ ਦੀ ਸਪੀਡ 100 ਤੋਂ ਵੀ ਵੱਧ ਹੋਵੇਗੀ। ਭਿਆਨਕ ਹਾਦਸੇ ਦੌਰਾਨ ਬੱਸ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *