Home / Breaking News / ਮੇਰੀ ਹੱਤਿਆ ਕਰਵਾਉਣਾ ਚਾਹੁੰਦੀ ਹੈ ਭਾਜਪਾ : ਮਾਇਆਵਤੀ

ਮੇਰੀ ਹੱਤਿਆ ਕਰਵਾਉਣਾ ਚਾਹੁੰਦੀ ਹੈ ਭਾਜਪਾ : ਮਾਇਆਵਤੀ

ਮੇਰਠ, 18 ਸਤੰਬਰ (ਪੱਤਰ ਪ੍ਰੇਰਕ) : ਬੀ.ਐਸ.ਪੀ ਸੁਪਰੀਮੋ ਮਾਇਆਵਤੀ ਨੇ ਬੀ.ਜੇ.ਪੀ ‘ਤੇ ਹੁਣ ਤੱਕ ਦਾ ਸਭ ਤੋਂ ਗੰਭੀਰ ਆਰੋਪ ਲਗਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਹਾਰਨਪੁਰ ਦੇ ਸ਼ੱਬੀਰਪੁਰ ਪਿੰਡ ‘ਚ ਜਾਤੀ ਹਿੰਸਾ ਕਰਾਉਣ ਦਾ ਮਕਸਦ ਮੇਰਾ ਕਤਲ ਕਰਾਉਣਾ ਸੀ ਪਰ ਬੀ.ਐਸ.ਪੀ ਦੇ ਵਰਕਰਾਂ ਨੇ ਇਸ ਯੋਜਨਾ ਨੂੰ ਫੇਲ ਕਰ ਦਿੱਤਾ।
ਰਾਜਸਭਾ ਤੋਂ ਅਸਤੀਫਾ ਦੇਣ ਦੇ ਬਾਅਦ ਪਹਿਲੀ ਵਾਰ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮਾਇਆਵਤੀ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਦੇ ਨਾਮ ‘ਤੇ ਜਾਣਬੁੱਝ ਕੇ ਹਿੰਸਾ ਫੈਲਾਈ। ਬੀ.ਜੇ.ਪੀ ਇਸ ਬਹਾਨੇ ਮੇਰਾ ਕਤਲ ਕਰਾਉਣਾ ਚਾਹੁੰਦੀ ਹੈ। ਬੀ.ਜੇ.ਪੀ ਦੇ ਲੋਕਾਂ ਨੂੰ ਪਤਾ ਸੀ ਕਿ ਬੀ.ਐਸ.ਪੀ ਦੇ ਵਰਕਰ ਕੁਝ ਨਹੀਂ ਹੋਣ ਦੇਣਗੇ। ਬੀ.ਜੇ.ਪੀ ਦੀ ਯੋਜਨਾ ਫੇਲ ਹੋ ਗਈ। ਮਾਇਆਵਤੀ ਨੇ ਕਿਹਾ ਕਿ ਈ.ਵੀ.ਐਮ ਦੀਆਂ ਗੜਬੜੀਆਂ ਨੂੰ ਉਨ੍ਹਾਂ ਦੀ ਪਾਰਟੀ ਨੇ ਉਜਾਗਰ ਕੀਤਾ। ਈ.ਵੀ.ਐਮ ਦੀਆਂ ਗੜਬੜੀਆਂ ਤੋਂ ਹੀ ਬੀ.ਐਸ.ਪੀ ਨੂੰ ਹਰਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਬੀ.ਜੇ.ਪੀ ਦੀ ਸਰਕਾਰ ਬਣਨ ਦੇ ਬਾਅਦ ਦਲਿਤਾਂ ‘ਤੇ ਅੱਤਿਆਚਾਰ ਦੀਆਂ ਘਟਨਾਵਾਂ ਵਧ ਗਈਆਂ। ਜਾਤੀ ਸੰਘਰਸ਼ ਨੂੰ ਕਰਾਉਣ ਦੇ ਪਿੱਛੇ ਬੀ.ਜੇ.ਪੀ ਦਾ ਇਕ ਹੀ ਰਾਜਨੀਤਿਕ ਮਕਸਦ ਸੀ। ਪੂਰੇ ਦੇਸ਼ ‘ਚ ਦਲਿਤ ਵੋਟ ਹਾਸਲ ਕਰਨ ਦੀ ਸੋਚੀ ਸਮਝੀ ਹਿੰਸਕ ਵਾਰਦਾਤ ਕਰਵਾਈ। ਦਲਿਤ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਬੀ.ਜੇ.ਪੀ। ਇਸ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

About admin

Check Also

ਕਰਜ਼ ਮੁਆਫ਼ ਕਰਨ ਨਾਲ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ

ੰਚਡੀਗੜ੍ਹ,  20 ਜੁਲਾਈ: ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕ੍ਰਿਆ …

Leave a Reply

Your email address will not be published. Required fields are marked *