Home / Breaking News / ਮੇਜਰ ਜਨਰਲ ਆਰ.ਐਸ.ਪੂਨੀਆ ਨੇ ਸਿਰਸਾ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਲਿਆ ਜਾਇਜ਼ਾ

ਮੇਜਰ ਜਨਰਲ ਆਰ.ਐਸ.ਪੂਨੀਆ ਨੇ ਸਿਰਸਾ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਲਿਆ ਜਾਇਜ਼ਾ

 
ਚੰਡੀਗੜ੍ਹ, 26 ਅਗਸਤ (ਪੱਤਰ ਪ੍ਰੇਰਕ) : ਸੈਨਾ ਦੇ ਮੇਜਰ ਜਨਰਲ ਆਰ.ਐਸ.ਪੁਨਿਆ ਨੇ ਅੱਜ ਸਿਰਸਾ ਸ਼ਹਿਰਾਂ ਦਾ ਦੌਰਾ ਕੀਤਾ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲਿਆ। ਸ੍ਰੀ ਪੁਨਿਆ ਨੇ ਸਿਰਸਾ ਵਿਚ ਪੂਰੀ ਤਰ੍ਹਾਂ ਸ਼ਾਂਤੀ ਬਹਾਲੀ ਲਈ ਲੋਕਾਂ, ਸੈਨਾ, ਨੀਮ ਫੌਜ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਸਿਰਸਾ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਸਹੀ ਬਣੀ ਹੋਈ ਹੈ। ਸ਼ਹਿਰ ਵਿਚ ਕਰਫਿਊ ਜਾਰੀ ਹੈ ਅਤੇ ਕਰਫਿਊ ਪੂਰੀ ਤਰ੍ਹਾਂ ਪ੍ਰਭਾਵੀ ਰਹੇ, ਇਹ ਯਕੀਨੀ ਕਰਨ ਲਈ ਸੈਨਾ, ਨੀਮ ਫੌਜ ਤੇ ਪੁਲਿਸ ਵੱਲੋਂ ਸ਼ਹਿਰ ਵਿਚ ਲਗਾਤਾਰ ਮਾਰਚ ਪਾਸਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸੈਨਾ ਤੇ ਨੀਮ ਫੌਜਾਂ ਦਾ ਡੇਰਾ ਵਿਚ ਦਾਖਲਾ ਹੋਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਨ੍ਹਾਂ ਨੇ ਇਸ ਅਫਵਾਹ ਨੂੰ ਗਲਤ ਦੱਸਿਆ ਕਿ ਸੈਨਾ ਡੇਰਾ ਵਿਚ ਦਾਖਲ ਹੋ ਚੁੱਕੀ ਹੈ। ਉਨ੍ਹਾਂ ਨੇ ਫਿਰ ਦੁਹਰਾਇਆ ਕਿ ਜ਼ਿਲ੍ਹਾ ਸਿਰਸਾ ਵਿਚ ਪੂਰੀ ਤਰ੍ਹਾਂ ਸ਼ਾਂਤੀ ਬਹਾਲੀ ਲਈ ਸਾਰੀਆਂ ਫੌਜਾਂ ਵੱਲੋਂ ਸਾਂਝੇ ਤੌਰ ‘ਤੇ ਜੋ ਮੁਹਿੰਮ ਚਲਾਈ ਗਈ ਉਹ ਤਾਰੀਫ ਦੇ ਕਾਬਲ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਇਸ ਸਥਿਤੀ ਵਿਚ ਜਿਲਾ ਪ੍ਰਸ਼ਾਸਨ ਤੇ ਸੈਨਾ ਦਾ ਸਾਥ ਦੇ ਰਹੇ ਹਨ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *