Home / Politics / ਮੁੱਖ ਮੰਤਰੀ ਹਰਿਆਣਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੀ ਸਫ਼ਲਤਾ ‘ਤੇ ਧੰਨਵਾਦੀ ਸਮਾਗਮ

ਮੁੱਖ ਮੰਤਰੀ ਹਰਿਆਣਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੀ ਸਫ਼ਲਤਾ ‘ਤੇ ਧੰਨਵਾਦੀ ਸਮਾਗਮ

ਖੱਟੜ ਵੱਲੋਂ ਚੜ੍ਹਦੀਕਲਾ ਟਾਈਮ ਟੀ.ਵੀ. ਦੇ ਚੇਅਰਮੈਨ ਸ੍ਰ. ਜਗਜੀਤ ਸਿੰਘ ਦਰਦੀ ਸਨਮਾਨਿਤ

ਚੰਡੀਗੜ੍ਹ, 30 ਮਾਰਚ (ਚੜ੍ਹਦੀਕਲਾ ਬਿਊਰੋ) :  ਅੱਜ ਇਥੇ ਮੁੱਖ ਮੰਤਰੀ ਨਿਵਾਸ ਵਿਖੇ ਹਰਿਆਣਾ ਸਰਕਾਰ ਵਲੋਂ 12 ਫਰਵਰੀ  2017 ਨੂੰ ਕਰਨਾਲ ਵਿਖੇ ਮਨਾਏ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਚੜ੍ਹਦੀਕਲਾ ਸਮਾਗਮ ਦੀ ਹੋਈ ਸ਼ਾਨਦਾਰ ਸਫ਼ਲਤਾ ‘ਤੇ ਧੰਨਵਾਦ ਸਮਾਗਮ ਦਾ ਆਯੋਜਨ ਕੀਤਾ ਗਿਆ।  ਇਸ ਸਮੇਂ ਸਮੁੱਚੇ ਹਰਿਆਣਾ ਵਿਚੋਂ ਪੁੱਜੇ ਹੋਏ ਮਹਾਂਪੁਰਸ਼ਾਂ, ਪਤਵੰਤੇ ਸੱਜਣਾਂ ਅਤੇ ਅਫ਼ਸਰ ਸਾਹਿਬਾਨ ਦਾ ਯਾਦ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਸ੍ਰ. ਗੁਰਵਿੰਦਰ ਸਿੰਘ ਕਰਨਾਲ ਵਲੋਂ ਬਾਖੂਬੀ ਨਿਭਾਈ ਗਈ। ਸਟੇਜ ਉਤੇ ਮੁੱਖ ਮੰਤਰੀ ਜੀ ਦੇ ਨਾਲ ਬਾਬਾ ਸੁੱਖਾ ਸਿੰਘ ਜੀ ਕਰਨਾਲ ਅਤੇ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦੀ ਸੰਪਰਦਾ ਦੇ ਬਾਬਾ ਸੁਰਿੰਦਰ ਸਿੰਘ ਜੀ ਬਿਰਾਜਮਾਨ ਹੋਏ। ਇਸ ਸਮੇਂ 100 ਦੇ ਕਰੀਬ ਮਹਾਂਪੁਰਸ਼ਾਂ, ਜਿਨ੍ਹਾਂ ਵਿਚ ਬਾਬਾ ਰਾਮ ਸਿੰਘ ਜੀ ਸੀਂਘੜਾ, ਬਾਬਾ ਮਾਨ ਸਿੰਘ ਜੀ ਪਿਹੋਵਾ, ਸੰਤ ਕਰਮਜੀਤ ਸਿੰਘ ਜੀ ਯਮੁਨਾਨਗਰ, ਬਾਬਾ ਜੋਗਾ ਸਿੰਘ ਜੀ ਕਰਨਾਲ, ਮਾਂਡੀ ਸਾਹਿਬ ਇਸਰਾਨਾ ਸਾਹਿਬ ਪਾਨੀਪਤ ਤੋਂ ਪ੍ਰਤੀਨਿਧ ਸੱਜਣ ਵੀ ਸ਼ਾਮਲ ਸਨ। ਇਸ ਦੇ ਨਾਲ ਹੀ ਗੁੜਗਾਓਂ, ਫਰੀਦਾਬਾਦ, ਜਗਾਧਰੀ, ਕੁਰੂਕਸ਼ੇਤਰ,
ਸਿਰਸਾ, ਯਮੁਨਾਨਗਰ ਅਤੇ ਅਨੇਕ ਥਾਵਾਂ ‘ਤੇ ਆਏ ਪ੍ਰਤੀਨਿਧਾਂ, ਜਿਨ੍ਹਾਂ ਨੇ ਸਮਾਗਮ ਦੀ ਸਫ਼ਲਤਾ ਲਈ ਭਰਵਾਂ ਯੋਗਦਾਨ ਪਾਇਆ ਸੀ, ਨੂੰ ਮੁੱਖ ਮੰਤਰੀ ਵਲੋਂ ਸਨਮਾਨ ਪੱਤਰ, ਯਾਦ ਚਿੰਨ੍ਹ ਅਤੇ ਸਿਰੋਪਾਓ ਬਖਸ਼ਿਸ਼ ਕੀਤੇ ਗਏ। ਇਸ ਸਮੇਂ ਸ੍ਰ. ਬਖਸ਼ੀਸ਼ ਸਿੰਘ ਮੁੱਖ ਪਾਰਲੀਮਾਨੀ ਸਕੱਤਰ ਨੇ ਜਿਥੇ ਸਮਾਗਮ ਦੀ ਸਫ਼ਲਤਾ ਲਈ ਸੰਗਤਾਂ ਅਤੇ ਮਹਾਂਪੁਰਖਾਂ ਵਲੋਂ ਪਾਏ ਗਏ ਭਰਵੇਂ ਯੋਗਦਾਨ ਬਾਰੇ ਜਾਣਕਾਰੀ ਦਿੱਤੀ, ਉਥੇ ਹੀ ਸਤੰਬਰ ਵਿਚ ਇਕ ਹੋਰ ‘ਚੜ੍ਹਦੀਕਲਾ’ ਸਮਾਗਮ ਸਿਰਸਾ ਵਿਖੇ ਕਰਨ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਨੇ ਹਰਿਆਣਾ ਸਰਕਾਰ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਬਣਾਈ ਗਈ ਪਹਿਲੀ ਸਿੱਖ ਰਾਜਧਾਨੀ ਲੋਹਗੜ੍ਹ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਿੱਖ ਗੁਰੂਆਂ ਦੀਆਂ ਹਰਿਆਣਾ ਵਿਚ ਇਤਿਹਾਸਕ ਯਾਦਗਾਰਾਂ ਦੇ ਵਿਕਾਸ ਲਈ ਵੀ ਕਈ ਐਲਾਨ ਕੀਤੇ। ਜੈਕਾਰਿਆਂ ਦੀ ਗੂੰਜ ਵਿਚ ਮੁੱਖ ਮੰਤਰੀ ਵਲੋਂ ਕੀਤੇ ਗਏ ਐਲਾਨਾਂ ਦਾ ਸਵਾਗਤ ਕਰਕੇ ਸਭ ਨੇ ਇਨ੍ਹਾਂ ਦੀ ਸ਼ਲਾਘਾ ਵੀ ਕੀਤੀ। ਇਸ ਦੇ ਨਾਲ ਚੜ੍ਹਦੀਕਲਾ ਟਾਈਮ ਟੀ. ਵੀ. ਵਲੋਂ ਸਮਾਗਮ ਦੀ ਲਾਈਵ ਕਰਵੇਜ਼ ਕਰਨ ਅਤੇ ਸ੍ਰ. ਜਗਜੀਤ ਸਿੰਘ ਦਰਦੀ ਵਲੋਂ ਪਾਏ ਭਰਵੇਂ ਯੋਗਦਾਨ ਦੀ ਮੁੱਖ ਮੰਤਰੀ ਜੀ ਵਲੋਂ ਭਰਵੀਂ ਸ਼ਲਾਘਾ ਕੀਤੀ ਗਈ ਅਤੇ ਸ੍ਰ. ਦਰਦੀ ਨੂੰ ਸਨਮਾਨਿਤ ਵੀ ਕੀਤਾ ਗਿਆ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *