Home / Breaking News / ਮੁੰਬਈ ਦੇ ਐਲਫਿੰਸਟਨ ਰੇਲਵੇ ਪੁੱਲ ‘ਤੇ ਭਾਜੜ ਕਾਰਨ 27 ਮਰੇ, 35 ਜ਼ਖ਼ਮੀ

ਮੁੰਬਈ ਦੇ ਐਲਫਿੰਸਟਨ ਰੇਲਵੇ ਪੁੱਲ ‘ਤੇ ਭਾਜੜ ਕਾਰਨ 27 ਮਰੇ, 35 ਜ਼ਖ਼ਮੀ

ਮੁੰਬਈ, 29 ਸਤੰਬਰ (ਚੜ੍ਹਦੀਕਲਾ ਬਿਊਰੋ) :  ਇੱਥੇ ਐਲਫਿੰਸਟਨ ਰੋਡ ਅਤੇ ਪਰੇਲ ਉਪਨਗਰੀ ਰੇਲਵੇ ਸਟੇਸ਼ਨਾਂ ਨੂੰ ਜੋੜਨ ਵਾਲੇ ਫੁਟਓਵਰ ਬਰਿੱਜ ‘ਤੇ ਸ਼ੁੱਕਰਵਾਰ ਦੀ ਸਵੇਰ ਭੱਜ-ਦੌੜ ਮਚਣ ਨਾਲ 22 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਸੇ ਦੌਰਾਨ ਮਹਾਰਾਸ਼ਟਰ ਦੀ ਫੜਨਵੀਸ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਦੇਣ ਦਾ ਐਲਾਨ ਕੀਤਾ ਗਿਆ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 10.40 ਵਜੇ ਹੋਇਆ। ਉਸ ਸਮੇਂ ਬਾਰਸ਼ ਹੋ ਰਹੀ ਸੀ ਅਤੇ ਫੁਟਓਵਰ ਬਰਿੱਜ ‘ਤੇ ਬਹੁਤ ਭੀੜ ਸੀ। ਪੁਲਿਸ ਨੂੰ ਸ਼ੱਕ ਹੈ ਕਿ ਫੁਟਓਵਰ ਬਰਿੱਜ ਕੋਲ ਤੇਜ਼ ਆਵਾਜ਼ ਨਾਲ ਹੋਏ ਸ਼ਾਰਟ ਸਰਕਿਟ ਕਾਰਨ ਲੋਕਾਂ ‘ਚ ਡਰ ਫੈਲ ਗਿਆ ਅਤੇ ਉਹ ਦੌੜਨ ਲੱਗੇ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *