Home / Delhi / ਮੁੜ ਸੁਲਗਣ ਲੱਗਾ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਜਾਟ ਭਾਈਚਾਰਾ ਪੁੱਜਾ ਸੁਪਰੀਮ ਕੋਰਟ

ਮੁੜ ਸੁਲਗਣ ਲੱਗਾ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਜਾਟ ਭਾਈਚਾਰਾ ਪੁੱਜਾ ਸੁਪਰੀਮ ਕੋਰਟ

ਨਵੀਂ ਦਿੱਲੀ/ ਚੰਡੀਗੜ੍ਹ, 1 ਜੂਨ (ਚ.ਨ.ਸ.) : ਜਾਟਾਂ ਸਮੇਤ ਛੇ ਜਾਤਾਂ (ਜਾਟ, ਜੱਟ ਸਿੱਖ, ਰੋਡ, ਤਿਆਗੀ, ਬਿਸ਼ਨੋਈ, ਜੱਟਾਂ ਮੁੱਲਾਂ) ਦੇ ਰਾਖਵੇਂਕਰਨ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ 26 ਮਈ ਨੂੰ ਲੱਗੀ ਸਟੇਅ ਨੂੰ ਹਟਵਾਉਣ ਲਈ ਜਾਟ ਨੇਤਾਵਾਂ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕਈ ਹਜ਼ਾਰ ਨੌਕਰੀਆਂ ਲਈ ਭਰਤੀ ਕਰਨੀ ਹੈ ਤੇ ਨਾਲ ਹੀ ਇਸ ਮਹੀਨੇ ਸਿੱਖਿਆ ਸੰਸਥਾਵਾਂ ਵਿੱਚ ਵੀ ਐਡਮਿਸ਼ਨ ਸ਼ੁਰੂ ਹੋ ਰਹੇ ਹਨ, ਇਸ ਲਈ ਰਾਖਵੇਂਕਰਨ ‘ਤੇ ਰੋਕ ਨਾਲ ਜਾਟ ਨੌਜਵਾਨ ਪ੍ਰਭਾਵਿਤ ਹੋਣਗੇ। ਇਸ ਦੇ ਨਾਲ ਹੀ ਜਾਟ ਆਗੂਆਂ ਨੇ ਜੀਂਦ ਵਿੱਚ ਮੀਟਿੰਗ ਕਰਦੇ ਹੋਏ 5 ਜੂਨ ਨੂੰ ਫਿਰ ਤੋਂ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਜੰਗ ਦਾ ਐਲਾਨ ਕਰ ਦਿੱਤਾ ਹੈ।  5 ਜੂਨ ਨੂੰ ਜਾਟਾਂ ਵੱਲੋਂ ਜੀਂਦ ਦੇ ਝਾਂਜ ਪਿੰਡ ਵਿੱਚ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਫਿਰ ਇੱਥੋਂ ਹੀ ਸਰਕਾਰ ਖਿਲਾਫ ਅਣਮਿਥੇ ਸਮੇਂ ਲਈ ਧਰਨਾ ਕੀਤਾ ਜਾਵੇਗਾ। ਦੂਜੇ ਪਾਸੇ ਸਟੇਅ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਹਰਿਆਣਾ ਸਰਕਾਰ ਨੇ ਵੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਸਰਕਾਰ ਨੇ ਮੰਗਲਵਾਰ ਨੂੰ ਅਦਾਲਤ ਵਿੱਚ ਦੱਸਿਆ ਹੈ ਕਿ ਸਰਕਾਰ ਦਾ ਪੱਖ ਸੁਣੇ ਬਿਨਾਂ ਹੀ ਰਾਖਵੇਂਕਰਨ ਤੇ ਸਟੇਅ ਲਾਇਆ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਇਸ ਵੇਲੇ ਹਰਿਆਣਾ ਵਿੱਚ ਭਰਤੀ ਪ੍ਰਕ੍ਰਿਆ ਚੱਲ ਰਹੀ ਹੈ ਤੇ ਸਟੇਅ ਨਾਲ ਭਰਤੀ ਵੀ ਰੁਕ ਜਾਵੇਗੀ। ਸਰਕਾਰ ਦਾ ਤਰਕ ਹੈ ਕਿ ਕਈ ਵਿਦਿਆਰਥੀਆਂ ਵੱਲੋਂ ਸਿੱਖਿਆਂ ਸੰਸਥਾਵਾਂ ਵਿੱਚ ਪ੍ਰਵੇਸ਼ ਲਈ ਅਰਜ਼ੀ ਦਿੱਤੀ ਹੈ। ਇਸ ਨਾਲ ਵਿਦਿਆਰਥੀਆਂ ਦਾ ਪ੍ਰਵੇਸ਼ ਵੀ ਪ੍ਰਭਾਵਿਤ ਹੋਵੇਗਾ। ਅਦਾਲਤ ਵੱਲੋਂ ਇਸ ਮਾਮਲੇ ‘ਤੇ ਹੁਣ ਵੀਰਵਾਰ ਨੂੰ ਸੁਣਵਾਈ ਕੀਤੀ ਜਾ ਸਕਦੀ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *