Home / Haryana / ਮੁਰਥਲ ਗੈਂਗਰੇਪ ਮਾਮਲਾ ਜਾਟ ਅੰਦੋਲਨ ਸਮੇਂ ਹੋਇਆ ਸੀ ਔਰਤਾਂ ਨਾਲ ਰੇਪ, ਜਾਂਚ ਰਿਪੋਰਟ ‘ਚ ਖ਼ੁਲਾਸਾ

ਮੁਰਥਲ ਗੈਂਗਰੇਪ ਮਾਮਲਾ ਜਾਟ ਅੰਦੋਲਨ ਸਮੇਂ ਹੋਇਆ ਸੀ ਔਰਤਾਂ ਨਾਲ ਰੇਪ, ਜਾਂਚ ਰਿਪੋਰਟ ‘ਚ ਖ਼ੁਲਾਸਾ

ਚੰਡੀਗੜ੍ਹ, 30 ਮਈ (ਚ.ਨ.ਸ.) : ਹਰਿਆਣਾ ‘ਚ ਜਾਟ ਅੰਦੋਲਨ ਦੌਰਾਨ ਹੋਈ ਹਿੰਸਾ ਸਮੇਂ ਮੂਰਥਲ ‘ਚ ਔਰਤਾਂ ਨਾਲ ਗੈਂਗਰੇਪ ਦੀ ਵਾਰਦਾਤ ਸੱਚੀ ਹੈ। ਇਸ ਮਾਮਲੇ ਦੀ ਜਾਂਚ ਕਰਨ ਵਾਲੀ ਪ੍ਰਕਾਸ਼ ਕਮੇਟੀ ਦੀ ਰਿਪੋਰਟ ਅੱਜ ਹਰਿਆਣਾ ਸਰਕਾਰ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੂੰ ਸੌਂਪੀ ਹੈ। ਅਦਾਲਤੀ ਮਿੱਤਰ ਅਨੁਪਮ ਗੁਪਤਾ ਮੁਤਾਬਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਾਟ ਅੰਦੋਲਨ ਦੌਰਾਨ ਮੂਰਥਲ ਦੇ ਇੱਕ ਢਾਬੇ ‘ਤੇ ਕਈ ਔਰਤਾਂ ਨਗਨ ਹਾਲਤ ‘ਚ ਆਈਆਂ ਸਨ। ਇਨ੍ਹਾਂ ਨੂੰ ਕੰਬਲ ਤੇ ਕੱਪੜੇ ਦੇ ਕੇ ਘਰ ਭੇਜਿਆ ਗਿਆ ਸੀ। ਅਦਾਲਤੀ ਮਿੱਤਰ ਅਨੁਪਮ ਗੁਪਤਾ ਮੁਤਾਬਕ ਹਾਈਕੋਰਟ ‘ਚ ਪੇਸ਼ ਕੀਤੀ ਗਈ ਰਿਪੋਰਟ ‘ਚ ਕਿਹਾ ਗਿਆ ਹੈ ਕਿ ਮੂਰਥਲ ਦੇ ਇੱਕ ਢਾਬੇ ‘ਤੇ ਨਗਨ ਹਾਲਤ ‘ਚ ਕੁੜੀਆਂ ਨੇ ਪਨਾਹ ਲਈ ਸੀ। ਹਾਲਾਂਕਿ ਇਸ ਰਿਪੋਰਟ ‘ਚ ਢਾਬੇ ਦਾ ਨਾਮ ਤੇ ਮਾਲਕ ਦਾ ਨਾਮ ਨਹੀਂ ਦੱਸਿਆ ਗਿਆ ਪਰ ਪ੍ਰਕਾਸ਼ ਕਮੇਟੀ ਦੇ ਤਿੰਨ ਮੈਂਬਰਾਂ ਨੇ ਢਾਬਾ ਮਾਲਕ ਦੇ ਬਿਆਨ ਦਰਜ ਕੀਤੇ ਹਨ। ਕਮੇਟੀ ਮੈਂਬਰਾਂ ਸਾਹਮਣੇ ਦਿੱਤੇ ਆਪਣੇ ਬਿਆਨ ‘ਚ ਢਾਬਾ ਮਾਲਕ ਨੇ ਕਿਹਾ ਹੈ ਕਿ ਜਾਟ ਅੰਦੋਲਨ ਦੌਰਾਨ ਭੜਕੀ ਹਿੰਸਾ ਸਮੇਂ ਉਨ੍ਹਾਂ ਦੇ ਢਾਬੇ ‘ਤੇ ਕੁਝ ਔਰਤਾਂ ਨਗਨ ਹਾਲਤ ‘ਚ ਆਈਆਂ ਸਨ। ਉਨ੍ਹਾਂ ਔਰਤਾਂ ਨੂੰ ਕੰਬਲ ਤੇ ਕੱਪੜੇ ਵੀ ਦਿੱਤੇ ਸਨ। ਹਾਲਾਂਕਿ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਇਸ ਗੰਭੀਰ ਮਾਮਲੇ ‘ਤੇ ਲਗਾਤਾਰ ਮੁੱਕਰਦੀ ਆ ਰਹੀ ਸੀ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *