Home / Breaking News / ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ‘ਚ ਝੜਪ, ਕਈ ਜ਼ਖ਼ਮੀ

ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ‘ਚ ਝੜਪ, ਕਈ ਜ਼ਖ਼ਮੀ

ਅੰਮ੍ਰਿਤਸਰ, 12 ਅਕਤੂਬਰ (ਗੁਰਦਿਆਲ ਸਿੰਘ) : ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵਿਚਕਾਰ ਉਸ ਵੇਲੇ ਝੜਪ ਹੋ ਗਈ ਜਦੋਂ ਗੁਰਦੁਆਰਾ ਘੱਲੂਘਾਰਾ ਕਾਹਨੂੰਵਾਨ ਦਾ ਪ੍ਰਧਾਨ ਮਾਸਟਰ ਜੌਹਰ ਸਿੰਘ ਮੁਤਵਾਜ਼ੀ ਜਥੇਦਾਰਾਂ ਅੱਗੇ ਪੇਸ਼ੀ ਭੁਗਤਣ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦੇਗ ਕਰਾਉਣ ਉਪਰੰਤ ਕੀਰਤਨ ਸੁਣ ਰਿਹਾ ਸੀ ਪਰ ਟਾਸਕ ਫੋਰਸ ਨੇ ਉਸ ਨੂੰ ਚੁੱਕ ਕੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋ ਬਾਹਰ ਸੁੱਟ ਦਿੱਤਾ ਤੇ ਕਿਹਾ ਕਿ ਉਸ ਨੂੰ ਮੁਤਵਾਜ਼ੀ ਜਥੇਦਾਰਾਂ ਦੇ ਉਸ ਨੂੰ ਪੇਸ਼ ਨਹੀਂ ਹੋਣ ਦਿੱਤਾ ਜਾਵੇਗਾ। ਜੌੜਾ ਘਰ ਦੇ ਕੋਲ ਹੋਈ ਝੜਪ ਵਿੱਚ ਸਤਨਾਮ ਸਿੰਘ ਮਨਾਵਾਂ ਦੀ ਕਿਰਪਾਨ ਦੀ ਨੋਕ ਲੱਗਣ  ਨਾਲ ਉੱਗਲ ਫੱਟੜ ਹੋ ਗਈ ਤੇ ਖਿੱਚ ਧੂਹ ਵਿੱਚ ਜਰਨੈਲ ਸਿੰਘ ਸਖੀਰਾ ਦੇ ਕੱਪੜੇ ਪਾਟ ਗਏ। ਇਸ ਦੌਰਾਨ ਹੋਈ ਝੜਪਾਂ ‘ਚ ਦੋਵੇਂ ਧਿਰਾਂ ਦੇ 5 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *