Home / Politics / ਮੁਕਤਸਰ ‘ਚ ਸੜਕ ਹਾਦਸੇ ਦੌਰਾਨ ਪਤੀ-ਪਤਨੀ ਦੀ ਮੌਤ, 2 ਜ਼ਖ਼ਮੀ

ਮੁਕਤਸਰ ‘ਚ ਸੜਕ ਹਾਦਸੇ ਦੌਰਾਨ ਪਤੀ-ਪਤਨੀ ਦੀ ਮੌਤ, 2 ਜ਼ਖ਼ਮੀ

ਸ੍ਰੀ ਮੁਕਤਸਰ ਸਾਹਿਬ, 26 ਫਰਵਰੀ (ਚ.ਨ.ਸ.) :   ਸ੍ਰੀ ਮੁਕਤਸਰ ਸਾਹਿਬ ਮਲੋਟ ਮੁੱਖ ਮਾਰਗ ‘ਤੇ ਸਥਿਤ ਪਿੰਡ ਚੱਕ ਦੂਹੇਵਾਲਾ ਨੇੜੇ ਨਹਿਰ ਦੇ ਪੁੱਲ ਕੋਲ ਹੋਏ ਇਕ ਭਿਆਨਕ ਹਾਦਸੇ ‘ਚ ਪਤੀ-ਪਤਨੀ ਸਮੇਤ ਦੋ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਮੰਡੀ ਡੱਬਵਾਲੀ ਟੈਲੀਫੋਨ ਐਕਸਚੇਂਜ ‘ਚ ਬਤੌਰ ਟੀ.ਟੀ. ਏ. ਸੇਵਾ ਨਿਭਾਅ ਰਹੇ ਰਾਮ ਸ਼ੰਕਰ ਪੁੱਤਰ ਭਗਵਤ ਦਿਆਲ, ਪਤਨੀ ਨੀਲਮ ਰਾਣੀ, ਬੇਟਾ ਦੀਪਕ ਮੈਂਥਲ ਅਤੇ ਐਕਸਚੇਂਜ ‘ਚ ਹੀ ਬਤੌਰ ਜੇ.ਈ. ਡਿਊਟੀ ਨਿਭਾਅ ਰਹੇ ਯਾਦਵ ਕਾਰ ‘ਤੇ ਸਵਾਰ ਹੋ ਕੇ ਡਬਵਾਲੀ ਤੋਂ ਮਲੋਟ ਆਪਣੀ ਰਿਸ਼ਤੇਦਾਰੀ ਵਿਚ ਆਏ ਹੋਏ ਸਨ। ਜਿਵੇਂ ਹੀ ਕਾਰ ਪਿੰਡ ਚੱਕ ਦੂਹੇਵਾਲਾ ਨੇੜੇ ਪਹੁੰਚੀ ਤਾਂ ਬੇਕਾਬੂ ਹੋ ਕੇ ਦਰਖੱਤ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ਵਿਚ ਰਾਮ ਸ਼ੰਕਰ, ਉਸਦੀ ਪਤਨੀ ਨੀਲਮ ਰਾਣੀ, ਚੰਦਰ ਪ੍ਰਕਾਸ਼ ਅਤੇ ਕਾਰ ਚਾਲਕ ਯਾਦਵ ਗੰਭੀਰ ਜ਼ਖਮੀ ਹੋ ਗਏ ਜਦਕਿ ਦੀਪਕ ਮੈਂਥਲ ਵਾਲ-ਵਾਲ ਬੱਚ ਗਿਆ। ਘਟਨਾ ਦੀ ਸੂਚਨਾ
ਮਿਲਦਿਆਂ ਹੀ ਰੁਪਾਣਾ ਜਨ ਸਹਾਰਾ ਕਲੱਬ ਦੇ ਬੱਬੂ ਬਰਾੜ ਤੇ ਬਿੱਟੂ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਸਥਾਨਕ ਕੋਟਕਪੂਰਾ ਰੋਡ ਸਥਿਤ ਇਕ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਰਾਮ ਸ਼ੰਕਰ ਤੇ ਨੀਲਮ ਰਾਣੀ ਦੀ ਗੰਭੀਰ ਹਾਲਤ ਵੇਖਦਿਆਂ ਉਨ੍ਹਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ। ਸਰਕਾਰੀ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਨੀਲਮ ਰਾਣੀ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਰਾਮ ਸ਼ੰਕਰ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਚੌਂਕੀ ਚੱਕ ਦੂਹੇਵਾਲਾ ਦੇ ਪੁਲਿਸ ਕਰਮਚਾਰੀਆਂ ਨੇ ਘਟਨਾ ਸਥਲ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *