Home / Breaking News / ਮੁਆਫ਼ੀ ਦੇ ਮੁੱਦੇ ‘ਤੇ ਰਾਜ ਸਭਾ ‘ਚ ਹੰਗਾਮਾ ਸੰਸਦ ‘ਚ ਮੋਦੀ ਤੋਂ ਮੁਆਫੀ ਦੀ ਮੰਗ ਠੀਕ ਨਹੀਂ: ਵੈਂਕੇਯਾ

ਮੁਆਫ਼ੀ ਦੇ ਮੁੱਦੇ ‘ਤੇ ਰਾਜ ਸਭਾ ‘ਚ ਹੰਗਾਮਾ ਸੰਸਦ ‘ਚ ਮੋਦੀ ਤੋਂ ਮੁਆਫੀ ਦੀ ਮੰਗ ਠੀਕ ਨਹੀਂ: ਵੈਂਕੇਯਾ

ਨਵੀਂ ਦਿੱਲੀ, 20 ਦਸੰਬਰ (ਪੱਤਰ ਪ੍ਰੇਰਕ) : ਸੰਸਦ ਦੇ ਦੋਹਾਂ ਸਦਨਾਂ ‘ਚ ਬੁੱਧਵਾਰ ਨੂੰ ਹੰਗਾਮਾ ਹੋਇਆ ਜਿਸ ਦੇ ਕਾਰਨ ਰਾਜ ਸਭਾ ਦੀ ਕਾਰਵਾਈ ਨੂੰ ਮੁਅੱਤਲ ਕਰ ਦਿੱਤਾ ਗਿਆ। ਬੁੱਧਵਾਰ ਨੂੰ ਜਾਰੀ ਟਕਰਾਅ ਵਿਚਕਾਰ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਮੁਲਕਾਤਾਂ ਕਰਕੇ ਸੁਲਹ ਕਰਨ ਵੀ ਕੋਸ਼ਿਸ਼ ਕੀਤੀ ਸੀ। ਇਸ ਦਾ ਕੁਝ ਅਸਰ ਨਜ਼ਰ ਨਹੀਂ ਆਇਆ। ਕਾਂਗਰਸ ਅਤੇ ਵਿਰੋਧੀ ਧਿਰ ਪਾਰਟੀ ਦੇ ਮੈਂਬਰ ਕਾਰਵਾਈ ਬੰਦ ਕਰਕੇ ਲਗਾਤਾਰ ਨਾਅਰੇਬਾਜ਼ੀ ਕਰਦੇ ਰਹੇ। ਰਾਜ ਸਭਾ ਅਤੇ ਲੋਕ ਸਭਾ ‘ਚ ਕਾਂਗਰਸ ਸਾਂਸਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਆਫੀ ਮੰਗਣ ਦੀ ਮੰਗ ‘ਤੇ ਅੜੇ ਹੋਏ ਹਨ। ਪੀ.ਐਮ. ਮੋਦੀ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਗੁਜਰਾਤ ਚੋਣਾਂ ਦੌਰਾਨ ਦਿੱਤੇ ਬਿਆਨ ਖਿਲਾਫ ਕਾਂਗਰਸ ਮੈਂਬਰ ਪ੍ਰਦਰਸ਼ਨ ਕਰ ਰਹੇ ਹਨ। ਬੁੱਧਵਾਰ ਦੀ ਸਵੇਰ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਕਾਂਗਰਸ ਨੇਤਾ ‘ਪੀ.ਐਮ ਮੁਆਫੀ ਮੰਗੇ’ ਸਰਕਾਰ ਦੀ ਤਾਨਾਸ਼ਾਹੀ ਨਹੀਂ ਚੱਲੇਗੀ’ ਦੇ ਨਾਅਰੇ ਲਗਾਉਦੇ ਹੋਏ ਵੇਲ ਤੱਕ ਆ ਗਏ। ਇਸ ਵਿਚਕਾਰ ਰਾਜਸਭਾ ਦੇ ਸਭਾਪਤੀ ਵੈਂਕੇਯਾ ਨਾਇਡੂ ਦੀ ਅਪੀਲ ਦਾ ਕੋਈ ਅਸਰ ਕਾਂਗਰਸ ਸੰਸਦਾਂ ‘ਤੇ ਨਹੀਂ ਪਿਆ। ਕਾਂਗਰਸ ਦੇ ਕੁਝ ਨੇਤਾ ਲਗਾਤਾਰ ਨਾਅਰੇਬਾਜ਼ੀ ਕਰਦੇ ਰਹੇ। ਸਦਨ ‘ਚ ਹੰਗਾਮੇ ਨੂੰ ਵਧਦਾ ਦੇਖ ਉਪ-ਰਾਸ਼ਟਰਪਤੀ ਨੇ 12 ਵਜੇ ਤੱਕ ਲਈ ਰਾਜਸਭਾ ਦੀ ਕਾਰਵਾਈ ਮੁਅਤਲ ਕਰ ਦਿੱਤੀ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *