Breaking News
Home / India / ਮਿਸ਼ਰਾ ਵੱਲੋਂ ਮੁੜ ਪ੍ਰੈਸ ਕਾਨਫਰੰਸ ‘ਕੇਜਰੀਵਾਲ ਨੇ ਕਾਲੇ ਧਨ ਨੂੰ ਕੀਤਾ ਸਫ਼ੈਦ’

ਮਿਸ਼ਰਾ ਵੱਲੋਂ ਮੁੜ ਪ੍ਰੈਸ ਕਾਨਫਰੰਸ ‘ਕੇਜਰੀਵਾਲ ਨੇ ਕਾਲੇ ਧਨ ਨੂੰ ਕੀਤਾ ਸਫ਼ੈਦ’

ਨਵੀਂ ਦਿੱਲੀ, 14 ਮਈ (ਚ.ਨ.ਸ.) :  ਆਮ ਆਦਮੀ ਪਾਰਟੀ ਤੋਂ ਮੁਅੱਤਲ ਵਿਧਾਇਕ ਕਪਿਲ ਮਿਸ਼ਰਾ ਪੰਜ ਦਿਨ ਤੋਂ ਧਰਨੇ ‘ਤੇ ਬੈਠੇ ਹੋਏ ਹਨ। ਮਿਸ਼ਰਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਵੱਡਾ ਖੁਲਾਸਾ ਕੀਤਾ ਹੈ। ਮਿਸ਼ਰਾ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਉਪ ਰਾਜਪਾਲ ਤੋਂ ਅਪੀਲ ਕੀਤੀ ਕਿ ਇਸ ਧਰਨੇ ਨੂੰ ਜ਼ਬਰਦਸਤੀ ਨਾਲ ਤੁੜਵਾਇਆ ਜਾਵੇ। ਮਿਸ਼ਰਾ ਨੇ ਕਿਹਾ ਕਿ ਕੇਜਰੀਵਾਲ ਨੇ ਪਰਦੇ ਦੇ ਪਿੱਛੇ ਰਹਿ ਕੇ ਕਾਲੇ ਕਾਰਨਾਮੇ ਕੀਤੇ ਹਨ। ਉਨ੍ਹਾਂ ਨੇ ਬਲੈਕ ਮਨੀ ਨੂੰ ਸਫੇਦ ਕੀਤਾ। ਮਿਸ਼ਰਾ ਨੇ ਕੇਜਰੀਵਾਲ ਦਾ ਵੀਡੀਓ ਵੀ ਜਾਰੀ ਕੀਤਾ ਹੈ। ਡਾਕਟਰ ਦੀ ਇਕ ਟੀਮ ਨੇ ਮਿਸ਼ਰਾ ਦਾ ਮੈਡੀਕਲ ਚੈਕਅਪ ਕੀਤਾ ਸੀ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਨ ਦੀ ਸਲਾਹ ਦਿੱਤੀ ਸੀ। ਦਿੱਲੀ ਪੁਲਿਸ ਦੀ ਟੀਮ ਕਪਿਲ ਮਿਸ਼ਰਾ ਨੂੰ ਲੈਣ ਪੁੱਜੀ ਤਾਂ ਉਨ੍ਹਾਂ ਨੇ ਡਾਕਟਰ ਦੀ ਦੂਜੀ ਟੀਮ ਤੋਂ ਮੈਡੀਕਲ ਚੈਕਅਪ ਕਰਵਾਉਣ ਦੀ ਮੰਗ ਕੀਤੀ, ਜਿਸ ਦੇ ਬਾਅਦ ਆਰ.ਐਮ ਐਲ ਦੇ ਡਾਕਟਰ ਨੇ ਉਨ੍ਹਾਂ ਦਾ ਚੈਕਅਪ ਕੀਤਾ। ਮਿਸ਼ਰਾ ਨੇ ਸਿਵਲ ਲਾਈਨ ਸਥਿਤ ਆਪਣੇ ਸਰਕਾਰੀ ਨਿਵਾਸ ‘ਤੇ ਤੰਬੂ ਲਗਾਇਆ ਹੈ। ਭੁੱਖ ਹੜਤਾਲ ਲਈ ਉਨ੍ਹਾਂ ਦੀ ਮੰਗ ਹੈ ਕਿ ਪਹਿਲੇ ਹੀ ਸਾਫ ਕਰ ਚੁੱਕੇ ਹਨ। ਉਨ੍ਹਾਂ ਨੇ ਸਾਫ ਕਿਹਾ ਕਿ ਜਦੋਂ ਤੱਕ ਆਮ ਆਦਮੀ
ਪਾਰਟੀ ਆਪਣੇ ਪੰਜ ਨੇਤਾਵਾਂ ਦੇ ਵਿਦੇਸ਼ ਦੌਰਿਆਂ ਦੀ ਜਾਣਕਾਰੀ ਪਾਰਟੀ ਸਰਵਜਨਿਕ ਨਹੀਂ ਕਰੇਗੀ, ਉਦੋਂ ਤੱਕ ਧਰਨੇ ‘ਤੇ ਬੈਠੇ ਰਹਿਣਗੇ। ਮਿਸ਼ਰਾ ਇਨ੍ਹਾਂ ਪੰਜ ਆਪ ਨੇਤਾਵਾਂ ਦੇ ਵਿਦੇਸ਼ ਦੌਰਿਆਂ ਦੀ ਜਾਣਕਾਰੀ ਸਰਵਜਨਿਕ ਕਰਨ ‘ਤੇ ਅੜ੍ਹੇ ਹਨ। ਸੰਜੈ ਸਿੰਘ, ਰਾਘਵ ਚੱਡਾ, ਆਸ਼ੀਸ਼ ਖੇਤਾਨ, ਆਸ਼ੂਤੋਸ਼ ਅਤੇ ਦੁਰਗੇਸ਼ ਪਾਠਕ ਦੇ ਵਿਦੇਸ਼ ਦੌਰਿਆਂ ਦੀ ਜਾਣਕਾਰੀ ਜਨਤਕ ਕਰਨ ‘ਤੇ ਅੜ੍ਹੇ ਹਨ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *