Home / India / ਮਾਲੇਗਾਓਂ ਧਮਾਕਿਆਂ ਦਾ ਮਾਮਲਾ ਸਾਧਵੀ ਪ੍ਰਗਿਆ ਵੱਲੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਜ਼ਮਾਨਤ ਪਟੀਸ਼ਨ ਦਾਇਰ

ਮਾਲੇਗਾਓਂ ਧਮਾਕਿਆਂ ਦਾ ਮਾਮਲਾ ਸਾਧਵੀ ਪ੍ਰਗਿਆ ਵੱਲੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਜ਼ਮਾਨਤ ਪਟੀਸ਼ਨ ਦਾਇਰ

ਨਵੀਂ ਦਿੱਲੀ, 30 ਮਈ (ਚ.ਨ.ਸ.) : ਸਾਲ 2008 ਦੇ ਮਾਲੇਗਾਂਵ ਧਮਾਕੇ ‘ਚ ਐੱਨ. ਆਈ. ਏ ਦੀ ਕਲੀਨ ਚਿੱਟ ਮਿਲਣ ਤੋਂ ਬਾਅਦ ਕੋਰਟ ‘ਚ ਦੋਸ਼ੀ ਸਾਧਵੀ ਪ੍ਰਗਿਆ ਠਾਕੁਰ ਨੇ ਜ਼ਮਾਨਤ ਪਟੀਸ਼ਨ ਦੀ ਅਰਜ਼ੀ ਦਿੱਤੀ ਹੈ। ਉਸ ਦੇ ਵਲੋਂ ਵਕੀਲ ਨੇ ਅੱਜ ਮੁੰਬਈ ਸੈਸ਼ਨ ਕੋਰਟ ‘ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਸਾਧਵੀ ਪ੍ਰਗਿਆ ਦੀ ਜ਼ਮਾਨਤ ‘ਤੇ 6 ਜੂਨ ਨੂੰ ਸੁਣਵਾਈ ਹੋਵੇਗੀ। ਸਾਧਵੀ ਪ੍ਰਗਿਆ ਦੇ ਵਕੀਲ ਨੇ ਸੋਮਵਾਰ ਨੂੰ ਮੁੰਬਈ ਦੀ ਇਕ ਕੋਰਟ ‘ਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਕੋਰਟ ਨੇ ਜੂਨ ‘ਚ ਸੁਣਵਾਈ ਦੀ ਤਰੀਕ ਤੈਅ ਕੀਤੀ। ਸਾਲ 2008 ਮਾਲੇਗਾਂਵ ਧਮਾਕਿਆਂ ਦੇ ਮਾਮਲੇ ‘ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ) ਵਲੋਂ 13 ਮਈ ਨੂੰ ਦਾਇਰ ਕੀਤੀ ਜਾਣ ਵਾਲੀ ਚਾਰਜਸ਼ੀਟ ‘ਚ ਸਾਧਵੀ ਪ੍ਰਗਿਆ ਸਿੰਘ ਠਾਕੁਰ ਦਾ ਨਾਂ ਦੋਸ਼ੀਆਂ ‘ਚ ਸ਼ਾਮਲ ਨਾ ਕਰਨ ਦਾ ਫੈਸਲਾ ਕੀਤਾ ਗਿਆ ਸੀ। ਪ੍ਰਗਿਆ ਸਿੰਘ ਠਾਕੁਰ ਦਾ ਨਾਂ ਦੋਸ਼ੀਆਂ ‘ਚ ਸ਼ਾਮਲ ਨਾ ਹੋਣ ਕਾਰਨ ਉਸ ਦੇ ਜੇਲ੍ਹ ‘ਚੋਂ ਜਲਦੀ ਬਾਹਰ ਆਉਣ ਦੀ ਸੰਭਾਵਨਾ ਪਹਿਲਾਂ ਤੋਂ ਹੀ ਜਤਾਈ ਜਾ ਰਹੀ ਸੀ ਅਤੇ ਇਸ ਤੋਂ ਬਾਅਦ ਉਸ ਨੇ ਜ਼ਮਾਨਤ ਲਈ ਅਰਜ਼ੀ ਦਾਖਲ ਕੀਤੀ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *