Breaking News
Home / Breaking News / ਮਾਲਵੇ ‘ਚ 3 ਹੋਰ ਨੌਜਵਾਨ ਚੜ੍ਹੇ ਨਸ਼ੇ ਦੀ ਭੇਟ

ਮਾਲਵੇ ‘ਚ 3 ਹੋਰ ਨੌਜਵਾਨ ਚੜ੍ਹੇ ਨਸ਼ੇ ਦੀ ਭੇਟ

ਪੱਤਰ ਪ੍ਰੇਰਕ
================
ਤਲਵੰਡੀ ਸਾਬੋ/ਫਿਰੋਜ਼ਪੁਰ, 2 ਜੁਲਾਈ : ਪੰਜਾਬ ਵਿਚ ਨਸ਼ੇ ਕਾਰਨ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਸੂਬੇ ਦੇ ਮਾਲਵੇ ਖੇਤਰ ‘ਚ ਨਸ਼ੇ ਦੀ ਓਵਰਡੋਜ਼ ਲੈਣ ਕਾਰਨ 3 ਹੋਰ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ।
ਪਹਿਲੀ ਘਟਨਾ ਫਿਰੋਜ਼ਪੁਰ ਦੇ ਪਿੰਡ ਖਲਚੀਆਂ ਕਦੀਮ ਦੀ ਹੈ। ਜਿਥੇ ਕਰੀਬ 27 ਸਾਲ ਦੇ ਨੌਜਵਾਨ ਸੇਮਾ ਉਰਫ ਬਸੰਤ ਦੀ ਨਸ਼ੇ ਦੇ ਕਾਰਨ ਮੌਤ ਹੋ ਗਈ। ਉਸ ਦਾ ਇਕ 3 ਸਾਲ ਦਾ ਪੁੱਤਰ ਵੀ ਹੈ। ਉਸ ਦੀ ਮੌਤ ਕਾਰਨ ਉਸ ਦੀ ਪਤਨੀ ਅਤੇ ਬਜ਼ੁਰਗ ਮਾਂ-ਪਿਓ ਦਾ ਬੁਰਾ ਹਾਲ ਹੋ ਗਿਆ ਹੈ। ਦੂਜੇ ਪਾਸੇ ਫਿਰੋਜ਼ਪੁਰ ਸ਼ਹਿਰ ਦੀ ਗਲੀ ਗੁਜ਼ਰਾਂਵਾਲੀ ‘ਚ 21 ਸਾਲ ਦੇ ਨੌਜਵਾਨ ਸ਼ਿਵਮ ਦੀ ਵੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ  ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।   ਦੂਜੇ ਪਾਸੇ ਬਠਿੰਡੇ ਦੇ ਇਤਿਹਾਸਿਕ ਨਗਰ ਤਲਵੰਡੀ ਸਾਬੋ  ਦੇ  ਇਕ ਨੌਜਵਾਨ ਲਵਪ੍ਰੀਤ ਸਿੰਘ ਬੱਬੂ ਦੀ ਚਿੱਟੇ ਦੀ ਡੋਜ਼ ਲੈਣ ਨਾਲ ਮੌਤ ਹੋਣ ਬਾਰੇ ਜਾਣਕਾਰੀ ਮਿਲੀ ਹੈ। ਕਰੀਬ 21 ਸਾਲ ਦੇ ਨੌਜਵਾਨ ਬੱਬੂ ਦੀ ਮ੍ਰਿਤਕ ਦੇਹ ਬੀਤੀ
ਦੇਰ ਰਾਤ ਰਜਵਾਹੇ ਕੋਲੋ ਮਿਲੀ ਹੈ। ਲਾਸ਼ ਕੋਲ਼ੋਂ ਇੱਕ ਸਰਿੰਜ ਵੀ ਮਿਲੀ ਹੈ, ਹਾਲਾਂਕਿ ਸਾਰੀ ਰਿਪੋਰਟ ਪੋਸਟਮਾਰਟਮ ਤੋਂ ਬਾਦ ਆਵੇਗੀ, ਪਰ ਮਿਰਤਕ ਦੇ ਮਾਪਿਆਂ ਨੇ ਵੀ ਮੰਨਿਆ ਕਿ ਬੱਬੂ ਚਿੱਟੇ ਦਾ ਆਦੀ ਸੀ ਤੇ ਬੀਤੀ ਰਾਤ ਉਸਨੂੰ ਇੱਕ ਮੁੰਡਾ ਘਰੋਂ ਲੈ ਕੇ ਗਿਆ। ਉਪਰੰਤ ਉਸਦੀ ਲਾਸ਼ ਹੀ ਮਿਲੀ। ਮਾਪੇ ਉਸ ਨੌਜਵਾਨ ਦੀ ਤਲਾਸ਼ ਲਈ ਪੁਲਿਸ ਕੋਲ ਪੁੱਜ ਗਏ ਹਨ ਜੋ ਬੱਬੂ ਨੂੰ ਘਰੋਂ ਲੈ ਕੇ ਗਿਆ ਸੀ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *