Breaking News
Home / Punjab / ਮਾਨਸਾ ‘ਚ ਚੱਲੀਆਂ ਗੋਲੀਆਂ, ਦੋ ਦੀ ਮੌਤ

ਮਾਨਸਾ ‘ਚ ਚੱਲੀਆਂ ਗੋਲੀਆਂ, ਦੋ ਦੀ ਮੌਤ

ਮਾਨਸਾ, 12 ਮਾਰਚ (ਚ.ਨ.ਸ.) :  ਮਾਨਸਾ ਦੇ ਬਰੇਟਾ ‘ਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਤੋਂ ਬਾਅਦ ਚੱਲੀ ਗੋਲੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹਨ। ਪੂਰੀ ਘਟਨਾ ਦਿਨ ਦਿਹਾੜੇ ਹੋਈ।
ਮ੍ਰਿਤਕਾਂ ਦੀ ਪਛਾਣ ਰਵੀ ਕੁਮਾਰ ਅਤੇ ਸੁੱਖਾ ਨਾਮਕ ਨੌਜਵਾਨ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਬਰੇਟਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਕਾਫ਼ੀ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਸੀ। ਅੱਜ ਸਵੇਰੇ ਜਦੋਂ ਟਰੱਕ ਯੂਨੀਅਨ ਦਾ ਮੌਜੂਦਾ ਪ੍ਰਧਾਨ ਆਪਣੇ ਸਮਰਥਕਾਂ ਨਾਲ ਯੂਨੀਅਨ ਦੇ ਦਫ਼ਤਰ ਵਿੱਚ ਸੀ ਤਾਂ ਦੂਜੇ ਧੜੇ ਦੇ ਲੋਕਾਂ ਨੇ ਪਹੁੰਚ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਦੋ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਦੂਜੇ ਪਾਸੇ ਪੁਲਿਸ ਨੇ ਮਾਮਲੇ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *