Breaking News
Home / India / ਮਾਇਆਵਤੀ ਖਿਲਾਫ਼ ਦਿਆਸ਼ੰਕਰ ਦੀ ਮਾਂ ਨੇ ਦਰਜ ਕਰਵਾਇਆ ਕੇਸ

ਮਾਇਆਵਤੀ ਖਿਲਾਫ਼ ਦਿਆਸ਼ੰਕਰ ਦੀ ਮਾਂ ਨੇ ਦਰਜ ਕਰਵਾਇਆ ਕੇਸ

ਲਖਨਊ, 22 ਜੁਲਾਈ (ਚ.ਨ.ਸ.) :  ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ‘ਤੇ ਗਲਤ ਟਿੱਪਣੀ ਕਰ ਕੇ ਬਰਖਾਸਤੀ ਝੱਲਣ ਵਾਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਪ੍ਰਦੇਸ਼ ਉਪ ਪ੍ਰਧਾਨ ਦਿਆਸ਼ੰਕਰ ਸਿੰਘ ਦੀ ਮਾਂ ਨੇ ਸ਼ੁੱਕਰਵਾਰ ਨੂੰ ਮਾਇਆਵਤੀ ਅਤੇ ਉਨ੍ਹਾਂ ਦੀ ਪਾਰਟੀ ਦੇ ਤਿੰਨ ਸੀਨੀਅਰ ਨੇਤਾਵਾਂ ‘ਤੇ ਗਲਤ ਟਿੱਪਣੀ ਕਰਨ ਦਾ ਦੋਸ਼ ਲਾਉਂਦੇ ਹੋਏ ਸੰਗੀਨ ਧਾਰਾਵਾਂ ‘ਚ ਮੁਕੱਦਮਾ ਦਰਜ ਕਰਵਾਇਆ ਹੈ। ਦਿਆਸ਼ੰਕਰ ਸਿੰਘ ਦੀ ਮਾਂ ਤੇਤਰਾ ਦੇਵੀ ਵੱਲੋਂ ਲਖਨਊ ਦੇ ਹਜਰਤਗੰਜ ਥਾਣੇ ‘ਚ ਭਾਰਤੀ ਸਜ਼ਾ ਦੀ ਧਾਰਾ ਦੇ ਅਧੀਨ ਮੁਕੱਦਮਾ ਦਰਜ ਹੋਇਆ ਹੈ। ਸ਼੍ਰੀਮਤੀ ਤੇਤਰਾ ਦੇਵੀ ਨੇ ਮਾਇਆਵਤੀ ਨਾਲ ਹੀ ਬਸਪਾ ਜਨਰਲ ਸਕੱਤਰ ਨਸੀਮੁਦੀਨ ਸਿੱਦੀਕੀ, ਪ੍ਰਦੇਸ਼ ਪ੍ਰਧਾਨ ਰਾਮ ਅਚਲ ਰਾਜਭਰ ਅਤੇ ਸਕੱਤਰ ਮੇਵਾਲਾਲ ਗੌਤਮ ਨੂੰ ਨਾਮਜ਼ਦ ਕੀਤਾ ਹੈ। ਦਿਆਸ਼ੰਕਰ ਦੀ ਮਾਂ ਨੇ
ਆਪਣੀ ਸ਼ਿਕਾਇਤ ‘ਚ ਦੋਸ਼ ਲਾਇਆ ਹੈ ਕਿ ਮਾਇਆਵਤੀ ਦੇ ਉਕਸਾਉਣ ‘ਤੇ ਉਨ੍ਹਾਂ ਦੀ ਪਾਰਟੀ ਦੇ ਲੋਕਾਂ ਨੇ ਉਨ੍ਹਾਂ ਦੇ ਅਤੇ ਪਰਿਵਾਰ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *