Home / India / ਮਹਾਰਾਸ਼ਟਰ ‘ਚ ਪੁਲ ਡਿੱਗਣ ਨਾਲ ਦੋ ਬੱਸਾਂ ਸਮੇਤ ਕਈ ਵਾਹਨ ਰੁੜੇ ਦੋ ਲਾਸ਼ਾਂ ਬਰਾਮਦ, 44 ਲੋਕ ਅਜੇ ਵੀ ਲਾਪਤਾ

ਮਹਾਰਾਸ਼ਟਰ ‘ਚ ਪੁਲ ਡਿੱਗਣ ਨਾਲ ਦੋ ਬੱਸਾਂ ਸਮੇਤ ਕਈ ਵਾਹਨ ਰੁੜੇ ਦੋ ਲਾਸ਼ਾਂ ਬਰਾਮਦ, 44 ਲੋਕ ਅਜੇ ਵੀ ਲਾਪਤਾ

ਮੁੰਬਈ, 3 ਅਗਸਤ (ਚ.ਨ.ਸ.) :  ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿਚ ਸਾਵਿਤਰੀ ਨਦੀ ‘ਤੇ ਆਜ਼ਾਦੀ ਤੋਂ ਪਹਿਲੇ ਬਣਿਆ ਪੁੱਲ ਜੋ ਕਿ ਮੁੰਬਈ ਨੂੰ ਗੋਆ ਨਾਲ ਜੋੜਦਾ ਹੈ, ਦੇ ਕੱਲ੍ਹ ਦੇਰ ਰਾਤ ਡਿੱਗਣ ਕਾਰਨ ਰਾਜ ਟਰਾਂਸਪੋਰਟ ਨਿਗਮ ਦੀਆਂ ਦੋ ਬੱਸਾਂ ਸਮੇਤ ਕਈ ਹੋਰ ਵਾਹਨ ਰੁੜ ਗਏ। ਇਸ ਘਟਨਾ ਤੋਂ ਬਾਅਦ ਹੁਣ ਤੱਕ ਦੋ ਲਾਸ਼ਾਂ ਬਰਾਮਦ ਹੋਈਆਂ ਹਨ ਜਦ ਕਿ 44 ਤੋਂ ਵੱਧ ਲੋਕ ਲਾਪਤਾ ਹਨ। ਮਹਾਰਾਸ਼ਟਰ ਦੇ ਆਵਾਜਾਈ ਮੰਤਰੀ ਦੀਵਾਕਰ ਰਾਊਤ ਨੇ ਦੱਸਿਆ ਕਿ ਰਾਜ ਆਵਾਜਾਈ ਵਿਭਾਗ ਦੇ ਕੋਂਕਣ ਖੰਡ ਦੀਆਂ ਦੋ ਬੱਸਾਂ ਨਦੀ ਵਿਚ ਰੁੜ ਗਈਆਂ, ਜਿਸ ‘ਚ 20 ਤੋਂ 22 ਲੋਕ ਸਵਾਰ ਸਨ। ਇਸ ਦੇ ਇਲਾਵਾ ਕਈ ਹੋਰ ਨਿੱਜੀ ਵਾਹਨ ਵੀ ਰੁੜ ਗਏ ਹਨ। ਉਨ੍ਹਾ ਨੇ ਦੱਸਿਆ ਕਿ ਖੇਤਰ ਵਿਚ ਭਾਰੀ ਮੀਂਹ ਦੇ ਕਾਰਨ ਨੁਕਸਾਨ ਦਾ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਰਿਹਾ ਹੈ। ਮਹਾਰਾਸ਼ਟਰ ਰਾਜ ਆਵਾਜਾਈ ਦਾ ਇਕ ਦਲ ਮੌਕੇ ਤੇ ਪਹੁੰਚ ਗਿਆ ਹੈ। ਰਾਜ ਦੇ ਕਿਰਤ ਅਤੇ ਖਨਨ ਮੰਤਰੀ ਪ੍ਰਕਾਸ਼ ਮਹਿਤਾ ਵੀ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਚੁਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਰਾਸ਼ਟਰੀ ਆਪਦਾ
ਕੰਟਰੋਲ ਫੋਰਸ (ਐਨ.ਡੀ.ਆਰ.ਐਫ.) ਦੇ ਦੋ ਦਲ ਰਾਹਤ ਅਤੇ ਬਚਾਅ ਦੇ ਕੰਮ ਲਈ ਪਹਿਲੇ ਹੀ ਪਹੁੰਚ ਚੁਕੇ ਸੀ। ਮਹਾਦ ਅਤੇ ਪੋਲਦਪੁਰ ਤਾਲੁਕਾ ਦੇ ਵਿਚ ਬਣਿਆ ਇਹ ਪੁਲ ਮੁਬੰਈ-ਗੋਆ ਰਾਜਮਾਰਗ ਨੂੰ ਜੋੜਦਾ ਹੈ। ਮਹਾਰਾਸ਼ਟਰ ਦੇ ਰਾਹਤ ਅਤੇ ਪੁਨਰਵਾਸ ਮੰਤਰੀ ਚੰਦਰਕਾਂਤ ਪਾਟਿਲ ਨੇ ਕਿਹਾ ਹੈ ਕਿ ਇਹ ਪੁਲ ਬਹੁਤ ਪੁਰਾਣਾ ਸੀ। ਇਥੇ ਇਕ ਨਵਾਂ ਪੁਲ ਵੀ ਬਣਾਇਆ ਜਾ ਚੁੱਕਾ ਹੈ ਜੋ ਹੁਣ ਓਪਰੇਸ਼ਨ ‘ਚ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *