Home / India / ਮਸਰਤ ਦੀ ਜ਼ਮਾਨਤ ‘ਤੇ 27 ਫਰਵਰੀ ਤੱਕ ਰੋਕ

ਮਸਰਤ ਦੀ ਜ਼ਮਾਨਤ ‘ਤੇ 27 ਫਰਵਰੀ ਤੱਕ ਰੋਕ

ਸ੍ਰੀਨਗਰ, 22 ਫਰਵਰੀ (ਚ.ਨ.ਸ.) :  ਉੱਤਰ ਕਸ਼ਮੀਰ ‘ਚ ਬਾਂਦੀਪੁਰ ਦੀ ਇਕ ਅਦਾਲਤ ਨੇ ਕੱਟੜਪੰਥੀ ਹੁਰੀਅਤ ਕਾਨਫਰੰਸ ਦੇ ਸੀਨੀਅਰ ਨੇਤਾ ਮਸਰਤ ਆਲਮ ਭੱਟ ਦੀ ਜ਼ਮਾਨਤ ਮਨਜ਼ੂਰ ਕਰਨ ਸਬੰਧੀ ਆਦੇਸ਼ ਨੂੰ 27 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਹੈ। ਆਲਮ ਫਿਲਹਾਲ ਸੁੰਬਲ ਥਾਣੇ ‘ਚ ਬੰਦ ਹੈ। ਮੁੱਖ ਜੱਜ ਨੇ 2015 ਦੇ ਇਕ ਮਾਮਲੇ ‘ਚ ਉਸ ਦੀ ਜ਼ਮਾਨਤ ਮਨਜ਼ੂਰ ਕੀਤੀ ਸੀ। ਹਾਲਾਂਕਿ ਰਾਜ ਸਰਕਾਰ ਜ਼ਮਾਨਤੀ ਆਦੇਸ਼ ਦੇ ਖਿਲਾਫ ਅਦਾਲਤ ਪਹੁੰਚੀ। ਅਦਾਲਤ ਨੇ ਮੁੱਖ ਜੱਜ ਦੇ ਜ਼ਮਾਨਤੀ ਆਦੇਸ਼ ਨੂੰ ਬੁੱਧਵਾਰ ਨੂੰ ਰੱਦ ਕਰਦੇ ਹੋਏ 27 ਫਰਵਰੀ
ਤੱਕ ਮਸਰਤ ਦੀ ਜ਼ਮਾਨਤ ਮਨਜ਼ੂਰੀ ਮੁਲਤਵੀ ਕਰ ਦਿੱਤੀ। ਆਲਮ ਦਾ 2010 ਦੇ ਅੰਦੋਲਨ ਦੇ ਪਿੱਛੇ ਪ੍ਰਦਰਸ਼ਨ ‘ਚ ਜਾਰੀ ਰੱਖਣ ‘ਚ ਉਸ ਦਾ ਹੱਥ ਸੀ। ਉਸ ਨੂੰ 2015 ‘ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ‘ਚ ਜਨਤਕ ਸੁਰੱਖਿਆ ਐਕਟ (ਪੀ. ਐੱਸ. ਏ.) ਦੇ ਤਹਿਤ ਵੀ ਗ੍ਰਿਫਤਾਰ ਕੀਤਾ ਗਿਆ। 2010 ਦੇ ਅੰਦੋਲਨ ‘ਚ ਪੁਲਿਸ ਅਤੇ ਸੁਰੱਖਿਆ ਕਾਰਵਾਈ ‘ਚ ਜ਼ਿਆਦਾਤਰ ਨੌਜਵਾਨਾਂ ਸਮੇਤ 120 ਤੋਂ ਵਧ ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਪੀ. ਐੱਸ. ਏ. ਦੇ ਤਹਿਤ ਉਸ ਦੀ ਗ੍ਰਿਫਤਾਰੀ ਨੂੰ ਅਦਾਲਤ ਨੇ ਕਈ ਵਾਰ ਖਾਰਜ ਕਰ ਦਿੱਤਾ ਅਤੇ ਉਸ ਨੂੰ ਫਿਰ ਤੋਂ ਗ੍ਰਿਫਤਾਰ ਕਰ ਲਿਆ ਗਿਆ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *