Home / Breaking News / ਭਾਰਤ ਹੋਇਆ ਐਮ.ਟੀ.ਸੀ.ਆਰ. ‘ਚ ਸ਼ਾਮਲ ਹੁਣ ਅਤਿ ਆਧੁਨਿਕ ਮਿਜ਼ਾਈਲ ਤਕਨੀਕ ਖ਼ਰੀਦਣਾ ਹੋਇਆ ਆਸਾਨ

ਭਾਰਤ ਹੋਇਆ ਐਮ.ਟੀ.ਸੀ.ਆਰ. ‘ਚ ਸ਼ਾਮਲ ਹੁਣ ਅਤਿ ਆਧੁਨਿਕ ਮਿਜ਼ਾਈਲ ਤਕਨੀਕ ਖ਼ਰੀਦਣਾ ਹੋਇਆ ਆਸਾਨ

ਮਿਜ਼ਾਈਲ ਤਾਕਤ ‘ਚ ਚੀਨ-ਪਾਕਿਸਤਾਨ ਨੂੰ ਛੱਡਿਆ ਪਿਛੇ
ਨਵੀਂ ਦਿੱਲੀ, 27 ਜੂਨ (ਚ.ਨ.ਸ.) :  ਚੀਨ ਦੇ ਵਿਰੋਧ ਕਾਰਨ ਭਾਵੇਂ ਭਾਰਤ ਨਿਊਕਲੀਅਰ ਸਪਲਾਇਰ ਗਰੁੱਪ (ਐਨ.ਐਸ.ਜੀ.) ਦੀ ਮੈਂਬਰਸ਼ਿਪ ਹਾਸਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ ਪਰ ਭਾਰਤ 34 ਦੇਸ਼ਾਂ ਵਾਲੇ ਮਿਜ਼ਾਈਲ ਤਕਨਾਲੌਜੀ ਕੰਟਰੋਲ ਰਿਜੀਮ (ਐਮ.ਟੀ.ਸੀ.ਆਰ.) ਗਰੁੱਪ ਵਿੱਚ ਦਾਖਲਾ ਲੈਣ ਵਿੱਚ ਕਾਮਯਾਬ ਹੋ ਗਿਆ। ਇਸ ਦਾਖਲੇ ਨਾਲ ਭਾਰਤ ਨੇ ਚੀਨ ਤੇ ਪਾਕਿਸਤਾਨ ਨੂੰ ਪਛਾੜ ਦਿੱਤਾ ਹੈ। ਇਹ ਦੋਵੇਂ ਮੁਲਕਾਂ ਨੂੰ ਅਜੇ ਤੱਕ (ਐਮ.ਟੀ.ਸੀ.ਆਰ.) ਗਰੁੱਪ ਵਿੱਚ ਦਾਖਲਾ ਨਹੀਂ ਮਿਲਿਆ। ਇਸ ਸ਼ਕਤੀਸ਼ਾਲੀ ਗਰੁੱਪ ਵਿੱਚ ਦਾਖਲ ਹੋਣ ਤੋਂ ਬਾਅਦ ਭਾਰਤ ,ਅਮਰੀਕਾ ਤੋਂ ਉਹ ਡਰੋਨ ਖ਼ਰੀਦ ਸਕੇਗਾ ਜਿਸ ਦੀ ਮਦਦ ਨਾਲ ਉਸ ਨੇ ਅਫਗਾਨਿਸਤਾਨ ਵਿੱਚ ਤਾਲਿਬਾਨ ਨੂੰ ਤਬਾਹ ਕੀਤਾ ਹੈ।
ਇਸ ਤੋਂ ਇਲਾਵਾ ਐਮ.ਟੀ.ਸੀ.ਆਰ. ਦੀ ਮੈਂਬਰੀ ਹੁਣ ਭਾਰਤ ਨੂੰ ਅਤਿ ਆਧੁਨਿਕ ਮਿਜ਼ਾਈਲ ਤਕਨਾਲੋਜੀ ਖਰੀਦਣ ਅਤੇ ਰੂਸ ਨਾਲ ਆਪਣੇ ਸਾਂਝੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਦਾ ਮੌਕਾ ਦੇਵੇਗੀ। ਐਮ.ਟੀ.ਸੀ.ਆਰ. ਦਾ ਉਦੇਸ਼ ਮਿਜ਼ਾਈਲਾਂ, ਰਾਕੇਟ ਪ੍ਰਣਾਲੀ, ਮਨੁੱਖ ਰਹਿਤ ਹਵਾਈ ਜਹਾਜ਼ ਅਤੇ ਘੱਟੋ-ਘੱਟ 300 ਕਿਲੋਮੀਟਰ ਤੱਕ 50 ਕਿਲੋ ਵਜ਼ਨ ਲਿਜਾ ਸਕਣ ਵਾਲੀਆਂ ਪ੍ਰਣਾਲੀਆਂ ਦੇ ਪਸਾਰ ਨੂੰ ਰੋਕਣਾ ਹੈ। ਇਸ ਦੇ ਨਾਲ ਹੀ ਇਸ ਦਾ ਉਦੇਸ਼ ਸਮੂਹਿਕ ਕਤਲੇਆਮ ਦੇ ਹਥਿਆਰਾਂ ਦੀ ਸਪਲਾਈ ਦੇ ਲਈ ਬਣੀਆਂ ਪ੍ਰਣਾਲੀਆਂ ਨੂੰ ਰੋਕਣਾ ਵੀ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਆਖਿਆ ਹੈ ਕਿ ਗਰੁੱਪ ਵਿੱਚ ਸ਼ਾਮਲ ਹੋਣ ਲਈ ਭਾਰਤ ਨੇ ਪਿਛਲੇ ਸਾਲ ਅਪਲਾਈ ਕੀਤਾ ਸੀ ਜਿਸ ਵਿੱਚ ਉਸ ਨੂੰ ਦਾਖਲਾ ਮਿਲ ਗਿਆ ਹੈ। ਖ਼ਾਸ ਗੱਲ ਇਹ ਵੀ ਹੈ ਕਿ ਇਸ ਗਰੁੱਪ ਵਿੱਚ ਚੀਨ ਸ਼ਾਮਲ ਨਹੀਂ ਹੈ। ਗਰੁੱਪ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਨੂੰ ਸਫਲਤਾ ਨਹੀਂ ਮਿਲ ਸਕੀ। ਅਸਲ ਵਿੱਚ ਇਹ ਗਰੁੱਪ ਪ੍ਰਮਾਣੂ ਬਾਇਲੋਜੀਕਲ ਤੇ ਕੈਮੀਕਲ ਹਥਿਆਰਾਂ ਨੂੰ ਕੰਟਰੋਲ ਕਰਨ ਨਾਲ ਜੁੜਿਆ ਹੋਇਆ ਹੈ। 1987 ਵਿੱਚ ਬਣੇ ਇਸ ਗਰੁੱਪ ਵਿੱਚ ਸ਼ੁਰੂ ਵਿੱਚ ਜੀ-7 ਦੇਸ਼ ਅਮਰੀਕਾ, ਕੈਨੇਡਾ, ਜਰਮਨੀ, ਜਾਪਾਨ, ਇਟਲੀ, ਫਰਾਂਸ ਤੇ ਬਰਤਾਨੀਆ ਸ਼ਾਮਲ ਸਨ। ਚੀਨ ਇਸ ਦਾ ਮੈਂਬਰ ਨਹੀਂ ਹੈ। ਇਸ ਗਰੁੱਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਰਤ ਨੂੰ ਰਾਕਟ ਸਿਸਟਮ, ਡਰੋਨ ਤੇ ਇਸ ਨਾਲ ਜੁੜੀ ਤਕਨੀਕ ਨੂੰ ਹਾਸਲ ਕਰਨ ਵਿੱਚ ਮਦਦ ਮਿਲੇਗੀ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *