Breaking News
Home / Breaking News / ਭਾਰਤ ਹਵਾਲਗੀ ਦਾ ਮਾਮਲਾ ਵਿਜੇ ਮਾਲਿਆ ਨੂੰ ਲੰਡਨ ਦੀ ਅਦਾਲਤ ਨੇ ਦਿੱਤੀ ਜ਼ਮਾਨਤ

ਭਾਰਤ ਹਵਾਲਗੀ ਦਾ ਮਾਮਲਾ ਵਿਜੇ ਮਾਲਿਆ ਨੂੰ ਲੰਡਨ ਦੀ ਅਦਾਲਤ ਨੇ ਦਿੱਤੀ ਜ਼ਮਾਨਤ

ਲੰਡਨ, 13 ਜੂਨ (ਪੱਤਰ ਪ੍ਰੇਰਕ) :  ਕਈ ਬੈਂਕਾਂ ਦਾ ਕਰਜ਼ਾ ਨਾ ਮੋੜਨ ਦੇ ਮਾਮਲੇ ਵਿਚ ਵਾਂਟੇਡ ਭਾਰਤੀ ਕਾਰੋਬਾਰੀ ਵਿਜੇ ਮਾਲਿਆ ਭਾਰਤ ਹਵਾਲਗੀ ਮਾਮਲੇ ਦੀ ਸੁਣਵਾਈ ਲਈ ਮੰਗਲਵਾਰ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਹੋਇਆ। ਅਦਾਲਤ ਨੇ 4 ਦਸੰਬਰ ਤੱਕ ਮਾਲਿਆ ਨੂੰ ਜ਼ਮਾਨਤ ਦੇ ਦਿੱਤੀ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 6 ਜੁਲਾਈ ਨੂੰ ਤੈਅ ਕੀਤੀ ਗਈ ਹੈ। ਸੁਣਵਾਈ ਤੋਂ ਬਾਅਦ ਵਿਜੇ ਮਾਲਿਆ ਨੇ ਕਿਹਾ ਕਿ ਮੀਡੀਆ ਲਈ ਜਵਾਬਦੇਹ ਨਹੀਂ ਹੈ ਅਤੇ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦੇਵੇਗਾ।  ਅਪ੍ਰੈਲ ਵਿਚ ਗ੍ਰਿਫਤਾਰੀ ਤੋਂ ਬਾਅਦ 61 ਸਾਲਾ ਮਾਲਿਆ ਜ਼ਮਾਨਤ ‘ਤੇ ਬਾਹਰ ਹੈ। ਉਸ ਦੇ ਭਾਰਤ ਹਵਾਲਗੀ ਸੰਬੰਧੀ ਸੁਣਵਾਈ ਲਈ ਜਸਟਿਸ ਵੱਲੋਂ ਤੈਅ ਕੀਤੀ ਗਈ ਸਮਾਂ-ਸਾਰਣੀ ਵੀ ਉਸ ਨੂੰ ਸੌਂਪ ਦਿੱਤੀ ਗਈ ਹੈ। ਬ੍ਰਿਟੇਨ ਦੇ ਐਕਸਟ੍ਰਾਡਿਸ਼ਨ ਲਾਇਰਜ਼ ਐਸੋਸੀਏਸ਼ਨ ਦੇ ਮੈਂਬਰ ਅਤੇ ਪੀਟਰਸ ਐਂਡ ਪੀਟਰਸ ਸਾਲਿਸਟਰਜ਼ ਐੱਲ. ਐੱਲ. ਪੀ. ਵਿਚ ਸਾਂਝੇਦਾਰੀ ਜਸਵਿੰਦਰ ਨਖਵਾਲ ਨੇ ਕਿਹਾ ਕਿ ਆਖਰੀ ਸੁਣਵਾਈ ਤੋਂ ਪਹਿਲਾਂ ਇਸ ਮਾਮਲੇ ਵਿਚ ਕੁਝ ਹੋਰ ਸੁਣਵਾਈਆਂ ਵੀ ਹੋ ਸਕਦੀਆਂ ਹਨ। ਇਸ ਦੌਰਾਨ ਡਿਸਟ੍ਰਿਕਟ ਜੱਜ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨਗੇ। ਜ਼ਿਕਰਯੋਗ ਹੈ ਕਿ ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨ ਨੇ ਬੈਂਕਾਂ ਦਾ ਕਰੀਬ 9000 ਕਰੋੜ ਰੁਪਏ ਦਾ ਕਰਜ਼ਾ ਵਾਪਸ ਨਹੀਂ ਕੀਤਾ। ਇਸ ਮਾਮਲੇ ਵਿਚ ਉਹ ਭਾਰਤ ਵਿਚ ਲੋੜੀਂਦੇ ਹਨ। ਉਹ ਮਾਰਚ, 2016 ਤੋਂ ਬ੍ਰਿਟੇਨ ਵਿਚ ਹਨ। 18 ਅਪ੍ਰੈਲ ਨੂੰ ਭਾਰਤ ਹਵਾਲਗੀ ਵਾਰੰਟ ‘ਤੇ ਸਕਾਟਲੈਂਡ ਯਾਰਡ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *