Breaking News
Home / India / ਭਾਰਤ ਵੱਲੋਂ ਸਾਰਕ ਦੇਸ਼ਾਂ ਨੂੰ ਤੋਹਫ਼ਾ ਇਸਰੋ ਨੇ ਉਪਗ੍ਰਹਿ ਜੀ.ਐਸ.ਏ.ਟੀ-9 ਦਾਗ਼ਿਆ

ਭਾਰਤ ਵੱਲੋਂ ਸਾਰਕ ਦੇਸ਼ਾਂ ਨੂੰ ਤੋਹਫ਼ਾ ਇਸਰੋ ਨੇ ਉਪਗ੍ਰਹਿ ਜੀ.ਐਸ.ਏ.ਟੀ-9 ਦਾਗ਼ਿਆ

ਨਵੀਂ ਦਿੱਲੀ, 5 ਮਈ (ਪੱਤਰ ਪ੍ਰੇਰਕ) :  ਇਸਰੋ ਨੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਸਾਰਕ ਦੇਸ਼ਾਂ ਦੇ ਉਪਗ੍ਰਹਿ ਜੀ.ਐਸ.ਏ.ਟੀ-9 ਨੂੰ ਰਵਾਨਾ ਕੀਤਾ। ਉਪਗ੍ਰਹਿ ਨੂੰ ਅੱਜ ਸ਼ਾਮੀਂ 4.57 ਵਜੇ ਸ੍ਰੀਹਰੀਕੋਟਾ ਵਿੱਚ ਸਤੀਸ਼ ਧਵਨ ਉਪਗ੍ਰਹਿ ਕੇਂਦਰ ਤੋਂ ਲਾਂਚ ਕੀਤਾ ਗਿਆ। ਇਹ ਉਪਗ੍ਰਹਿ ਸਾਰਕ ਦੇਸ਼ਾਂ ਦੇ ਵਿਚਾਲੇ ਸੰਚਾਰ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸਰੋ ਵੱਲੋਂ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਸਾਰਕ ਦੇਸ਼ਾਂ ਦਾ ਉਪਗ੍ਰਹਿ ਲਾਂਚ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਪਗ੍ਰਹਿ ਨੂੰ ਸਫਲਤਾਪੂਰਵਕ ਲਾਂਚ ਕਰਨ ‘ਤੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਪਗ੍ਰਹਿ ਨਾਲ ਦੱਖਣੀ ਏਸ਼ਿਆਈ ਦੇਸ਼ਾਂ ਨੂੰ ਲਾਭ ਹੋਵੇਗਾ। ਇਸ ਉਪਗ੍ਰਹਿ ਦਾ ਨਿਰਮਾਣ ਇਸਰੋ ਵੱਲੋਂ ਕੀਤਾ ਗਿਆ ਹੈ ਤੇ ਸੱਤ ਦੇਸ਼ਾਂ ਇਸ ਯੋਜਨਾ ਦਾ ਹਿੱਸਾ ਹਨ। ਪਾਕਿਸਤਾਨ ਇਸ ਯੋਜਨਾ ਤੋਂ ਬਾਹਰ ਰਿਹਾ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਆਪਣਾ ਖ਼ੁਦ ਦਾ ਉਪਗ੍ਰਹਿ ਲਾਂਚ ਕਰੇਗਾ।
235 ਕਰੋੜ ਰੁਪਏ ਦੀ ਲਾਗਤ ਵਾਲੇ ਮਿਸ਼ਨ ਦਾ ਜੀਵਨ ਕਾਲ 12 ਸਾਲ ਹੈ। ਇਸ ਦਾ ਮੁੱਖ ਉਦੇਸ਼ ਏਸ਼ੀਆਈ ਦੇਸ਼ਾਂ ਵਿੱਚ ਸੂਚਨਾਵਾਂ ਮੁਹੱਈਆ ਕਰਵਾਉਣਾ ਹੈ। ਮਈ 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗਿਆਨੀਆਂ ਨੂੰ ਅਜਿਹਾ ਸਾਰਕ ਉਪਗ੍ਰਹਿ ਬਣਾਉਣ ਦੇ ਲਈ ਆਖਿਆ ਸੀ ਜੋ ਗੁਆਂਢੀ ਦੇਸਾਂ ਨੂੰ ਭਾਰਤ ਵੱਲੋਂ ਤੋਹਫ਼ੇ ਵਿੱਚ ਦਿੱਤਾ ਜਾ ਸਕੇ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *