Home / India / ਭਾਰਤ-ਬੰਗਲਾਦੇਸ਼ ‘ਚ ਹੋਇਆ ਪਰਮਾਣੂ ਕਰਾਰ

ਭਾਰਤ-ਬੰਗਲਾਦੇਸ਼ ‘ਚ ਹੋਇਆ ਪਰਮਾਣੂ ਕਰਾਰ

ਨਵੀਂ ਦਿੱਲੀ, 8 ਅਪ੍ਰੈਲ (ਪੱਤਰ ਪ੍ਰੇਰਕ) :  ਭਾਰਤ ਨੇ ਬੰਗਲਾਦੇਸ਼ ਨਾਲ ਆਪਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਦਿੰਦੇ ਹੋਏ 5 ਅਰਬ ਡਾਲਰ ਦਾ ਕਰਜ਼ਾ ਦੇਣ ਦੇ ਨਾਲ ਪਰਮਾਣੂ ਊਰਜਾ ਦੇ ਸ਼ਾਂਤੀਪੂਰਨ ਤਰੀਕੇ ਨਾਲ ਵਰਤੋਂ ਕਰਨ ਤੇ ਸਹਿਯੋਗ ਸਮੇਤ 22 ਸਮਝੌਤਿਆਂ ‘ਤੇ ਦਸਤਖਤ ਕੀਤੇ। ਇਸ ਦੇ ਨਾਲ ਹੀ ਕੋਲਕਾਤਾ ਤੋਂ ਖੁਲਨਾ ਲਈ ਬਸ ਅਤੇ ਰੇਲ ਸੇਵਾ ਅਤੇ ਰਾਧੀਕਾਪੁਰ-ਬੀਰੋਲ ਰੇਲ ਲਿੰਕ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਹੈਦਰਾਬਾਦ ਹਾਊਸ ‘ਚ ਦੋ-ਪੱਖੀ ਸ਼ਿਖਰ ਬੈਠਕ ਮਗਰੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ‘ਚ ਬੰਗਲਾਦੇਸ਼ ਨੂੰ ਭਰੋਸਾ ਦਿਵਾਇਆ ਕਿ ਛੇਤੀ ਹੀ ਤੀਸਤਾ ਜਲ ਸਮਝੌਤੇ ਦਾ ਵੀ ਕੋਈ ਹੱਲ ਕੱਢ ਲਿਆ ਜਾਵੇਗਾ। ਸ਼੍ਰੀਮਤੀ ਹਸੀਨਾ ਨੇ ਸ਼੍ਰੀ ਮੋਦੀ ਦੇ ਭਾਰਤ-ਬੰਗਲਾਦੇਸ਼ ਸਬੰਧਾਂ ਨੂੰ ਲੈ ਕੇ ਅਗਵਾਈ
ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਪਦਮਾ, ਗੰਗਾ ਅਤੇ ਤੀਸਤਾ ਨਦੀਆਂ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਹੱਲ ਛੇਤੀ ਲੱਭ ਲਿਆ ਜਾਵੇਗਾ। ਦੋਵਾਂ ਨੇਤਾਵਾਂ ਨੇ ਅੱਤਵਾਦ ਅਤੇ ਕੱਟੜਵਾਦ ਖਿਲਾਫ ਮਿਲ ਕੇ ਕੰਮ ਕਰਨ ਅਤੇ ਸਰਹੱਦਾਂ ਨੂੰ ਜੁਰਮ ਮੁਕਤ ਤੇ ਸ਼ਾਂਤੀਪੂਰਨ ਰੱਖਣ ਦਾ ਵੀ ਵਚਨਬੱਧਤਾ ਪ੍ਰਗਟਾਈ। ਬੰਗਲਾਦੇਸ਼ ਅੱਜ ਦਿੱਤਾ ਗਿਆ 4.5 ਅਰਬ ਡਾਲਰ ਦਾ ਕਰਜ਼ਾ ਲੋੜੀਂਦੇ ਖੇਤਰਾਂ ‘ਤੇ ਖਰਚ ਕਰ ਸਕੇਗਾ, ਜਦਕਿ 50 ਕਰੋੜ ਡਾਲਰ ਦਾ ਕਰਜ਼ਾ ਰੱਖਿਆ ਯੰਤਰਾਂ ਦੀ ਖਰੀਦ ਲਈ ਦਿੱਤਾ ਗਿਆ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *