Breaking News
Home / Punjab / ਭਾਰਤ ਬ੍ਰੇਗਜ਼ਿਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਜੇਤਲੀ

ਭਾਰਤ ਬ੍ਰੇਗਜ਼ਿਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਜੇਤਲੀ

ਨਵੀਂ ਦਿੱਲੀ, 24 ਜੂਨ (ਚ.ਨ.ਸ.) :  ਸ਼ੁੱਕਰਵਾਰ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਭਾਰਤ ਬ੍ਰੇਗਜ਼ਿਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਨਿਵੇਸ਼ਕਾਂ ਲਈ ਚੰਗਾ ਬਦਲ ਬਣਿਆ ਰਹੇਗਾ। ਉਨ੍ਹਾਂ ਕਿਹਾ, ”ਇਸ ਮੰਦੀ ਦੇ ਦੌਰ ‘ਚ ਨਿਵੇਸ਼ਕ ਦੁਨੀਆ ‘ਚ ਸੁਰੱਖਿਅਤ ਸਥਾਨ ਦੇਖ ਰਹੇ ਹਨ, ਭਾਰਤ ਇਸ ਮਾਮਲੇ ‘ਚ ਬਿਲਕੁਲ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਭਾਰਤ ਸਥਿਰਤਾ ਅਤੇ ਵਿਕਾਸ
ਦਰ ਦੇ ਸੰਬੰਧ ‘ਚ ਵਧੀਆ ਉਤਰਿਆ ਹੈ। ਭਾਰਤ ਅੱਜ ਦੀ ਦੁਨੀਆ ‘ਚ ਉਭਰਦੀ ਹੋਈ ਅਰਥਵਿਵਸਥਾ ਹੈ। ਸਾਡੇ ਮਕਸਦ ਅਤੇ ਵਿਕਾਸ ਦਰ ‘ਚ ਚੰਗੇ ਮਾਨਸੂਨ ਕਾਰਨ ਹੋਰ ਸੁਧਾਰ ਹੋ ਰਿਹਾ ਹੈ ਅਤੇ ਅਸੀਂ ਦੁਨੀਆ ‘ਚ ਵਧੀਆ ਤਰੱਕੀ ਕਰ ਰਹੇ ਹਾਂ।” ਉਨ੍ਹਾਂ ਕਿਹਾ ਕਿ ਸਰਕਾਰ, ਭਾਰਤੀ ਰਿਜ਼ਰਵ ਬੈਂਕ ਅਤੇ ਹੋਰ ਅਦਾਰੇ ਕਿਸੇ ਵੀ ਉਤਰਾਅ-ਚੜ੍ਹਾਅ ਨਾਲ ਨਜਿੱਠਣ ਲਈ ਬਿਲਕੁਲ ਤਿਆਰ ਹਨ। ਅਰੁਣ ਜੇਤਲੀ ਨੇ ਕਿਹਾ ਕਿ ਸਾਡਾ ਮਕਸਦ ਅਰਥਵਿਵਸਥਾ ‘ਤੇ ਪੈਣ ਵਾਲੇ ਇਸ ਪ੍ਰਭਾਵ ਨੂੰ ਘੱਟ ਕਰਨਾ ਹੈ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *