Home / Breaking News / ਭਾਰਤ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਲਈ ਅਮਰੀਕਾ ਕੋਲੋਂ ਲਵੇਗਾ ਸਹਿਯੋਗ

ਭਾਰਤ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਲਈ ਅਮਰੀਕਾ ਕੋਲੋਂ ਲਵੇਗਾ ਸਹਿਯੋਗ

ਵਾਸ਼ਿੰਗਟਨ, 10 ਜੁਲਾਈ (ਚ.ਨ.ਸ.) :  ਭਾਰਤ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਨੂੰ ਲੈ ਕੇ ਨਵੀਂ ਟੈਕਨਾਲੋਜੀ ਲਈ ਅਮਰੀਕਾ ਕੋਲੋਂ ਸਹਿਯੋਗ ਲਵੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਇਸ ਸਬੰਧੀ ਅਮਰੀਕਾ ਦੇ ਚੋਟੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਨਾਲ ਹੀ ਉਹ ਪ੍ਰਮੁੱਖ ਖੇਤਰ ‘ਚ ਅਰਬਾਂ ਡਾਲਰ ਦੇ ਨਿਵੇਸ਼ ਲਈ ਉਦਯੋਗ ਜਗਤ ਦੇ ਮੁਖੀਆਂ ਨਾਲ ਵੀ ਬੈਠਕ ਕਰਨਗੇ। ਅਧਿਕਾਰੀਆਂ ਨੇ ਅੱਜ ਇਥੇ ਕਿਹਾ ਕਿ ਇਕ ਹਫਤੇ ਦੀ ਅਮਰੀਕਾ ਯਾਤਰਾ ਦੌਰਾਨ ਗਡਕਰੀ ਰਾਜਮਾਰਗ ਯੋਜਨਾਵਾਂ, ਨਿਰਮਾਣ ਸਮੱਗਰੀ, ਉਪਕਰਨ, ਸੁਰੰਗ ਨਿਰਮਾਣ, ਸਮਾਰਟ ਟਰਾਂਸਪੋਰਟ ਪ੍ਰਣਾਲੀ, ਸੜਕ ਸੁਰੱਖਿਆ ਤੇ ਸਿਖਲਾਈ ਇੰਸਟੀਚਿਊਟ ਦੇ ਸੰਦਰਭ ‘ਚ ਨਵੀਂ ਤੋਂ ਨਵੀਂ ਟੈਕਨਾਲੋਜੀ ਲਈ ਅਮਰੀਕਾ ਕੋਲੋਂ ਸਹਿਯੋਗ ਦੀ ਮੰਗ ਕਰਨਗੇ। ਸੜਕੀ ਆਵਾਜਾਈ, ਰਾਜਮਾਰਗ ਤੇ ਜਹਾਜ਼ਰਾਣੀ ਮੰਤਰੀ ਦੇ ਰੂਪ ‘ਚ ਗਡਕਰੀ ਦੀ ਇਹ ਪਹਿਲੀ ਅਮਰੀਕੀ ਯਾਤਰਾ ਹੈ ਤੇ ਉਹ ਕੱਲ ਟਰਾਂਸਪੋਰਟ ਮੰਤਰੀ ਏਂਥਨੀ ਫਾਕਸ ਨਾਲ ਮੁਲਾਕਾਤ ਕਰਨਗੇ। ਅਧਿਕਾਰੀਆਂ ਮੁਤਾਬਕ ਏਂਥਨੀ ਨਾਲ ਬੈਠਕ ‘ਚ ਉਹ ਭਾਰਤ ‘ਚ ਸੜਕ ਤੇ ਰਾਜਮਾਰਗ ਖੇਤਰ ‘ਚ ਨੀਤੀਗਤ ਸੁਧਾਰਾਂ ਲਈ ਉਠਾਏ ਗਏ ਜ਼ਿਕਰਯੋਗ ਕਦਮਾਂ ਦੀ ਜਾਣਕਾਰੀ ਦੇਣਗੇ। ਗਡਕਰੀ ਅਮਰੀਕੀ ਟਰਾਂਸਪੋਰਟ ਮੰਤਰੀ ਨੂੰ ਵਾਹਨਾਂ ‘ਚ ਪ੍ਰਦੂਸ਼ਣ ਮਿਆਰ ਬੀ. ਐੱਸ.-4 ਤੋਂ ਸਿੱਧੇ ਬੀ. ਐੱਸ.-6 ‘ਚ ਹੋਏ ਸੁਧਾਰਾਂ ਬਾਰੇ  ਵੀ ਦੱਸਣਗੇ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *