Home / India / ਭਾਰਤ-ਫਰਾਂਸ ‘ਚ ਰਾਫੇਲ ਸੌਦਾ ਸਹੀਬੱਧ

ਭਾਰਤ-ਫਰਾਂਸ ‘ਚ ਰਾਫੇਲ ਸੌਦਾ ਸਹੀਬੱਧ

ਨਵੀਂ ਦਿੱਲੀ, 23 ਸਤੰਬਰ (ਚ.ਨ.ਸ.):  ਲੰਬੀ ਉਡੀਕ ਤੋਂ ਬਾਅਦ ਭਾਰਤ ਅਤੇ ਫਰਾਂਸ ਵਿਚਕਾਰ ਸ਼ੁੱਕਰਵਾਰ ਨੂੰ ਰਾਫੇਲ ਲੜਾਕੂ ਜਹਾਜ਼ ਦੇ ਸੌਦੇ ‘ਤੇ ਮੋਹਰ ਲੱਗ ਗਈ ਹੈ। ਭਾਰਤ ਦੌਰੇ ‘ਤੇ ਆਏ ਫਰਾਂਸ ਦੇ ਰੱਖਿਆ ਮੰਤਰੀ ਅਤੇ ਭਾਰਤੀ ਰੱਖਿਆ ਮੰਤਰੀ ਨੇ ਇਸ ਸਮਝੌਤੇ ‘ਤੇ ਦਸਤਖਤ ਕੀਤੇ। ਫਰਾਂਸ ਤੋਂ ਭਾਰਤ ਅਰਬਾਂ ਰੁਪਏ ਦੇ ਖਰਚ ਨਾਲ 36 ਰਾਫੇਲ ਜਹਾਜ਼ ਖਰੀਦ ਰਿਹਾ ਹੈ। ਚੀਨ ਦੀ ਚੁਣੌਤੀ ਨਾਲ ਨਜਿੱਠਣ ਲਈ ਭਾਰਤ ਇਹ ਜਹਾਜ਼ ਖਰੀਦ ਰਿਹਾ ਹੈ ਪਰ ਸੁਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਚੀਨ ਦਾ ਸਾਹਮਣਾ ਕਰਨ ਲਈ ਭਾਰਤ ਨੂੰ ਇਸ ਤੋਂ ਜ਼ਿਆਦਾ ਜਹਾਜ਼ਾਂ ਦੀ ਜ਼ਰੂਰਤ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਭਗ ਡੇਢ ਸਾਲ ਪਹਿਲਾਂ ਫਰਾਂਸ ਯਾਤਰਾ ਦੌਰਾਨ 36 ਰਾਫੇਲ ਜਹਾਜ਼ ਖਰੀਦਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਕਾਰ ਇਸ ਲਈ ਸਮਝੌਤਾ ਵੀ ਹੋਇਆ ਸੀ। ਰਾਫੇਲ ਲੜਾਕੂ ਜਹਾਜ਼ਾਂ ਨੂੰ ਫਰਾਂਸ ਦੀ ‘ਡਸਾਲਟ ਐਵੀਏਸ਼ਨ’ ਕੰਪਨੀ ਬਣਾਉਂਦੀ ਹੈ। 36 ਜਹਾਜ਼ ਸਿੱਧੇ ਫਰਾਂਸ ਤੋਂ ਆਉਣਗੇ। ਭਾਰਤ ਕੌਮਾਂਤਰੀ ਸਰਹੱਦਾਂ ‘ਤੇ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ। ਇਸ ਲਈ ਰਾਫੇਲ ਜਹਾਜ਼ ਖਰੀਦੇ ਜਾ ਰਹੇ ਹਨ। ਸੁਰੱਖਿਆ ਮਾਹਰਾਂ ਦੀ ਮੰਨੀਏ ਤਾਂ ਇਸ ਸੌਦੇ ਨਾਲ ਹਵਾਈ ਫੌਜ ਹੋਰ ਮਜ਼ਬੂਤ ਹੋਵੇਗੀ। ਫਿਲਹਾਲ ਹਵਾਈ ਫੌਜ ਕੋਲ 1970 ਅਤੇ 1980 ਦੇ ਪੁਰਾਣੇ ਜਹਾਜ਼ ਹਨ। ਬੀਤੇ 25-30 ਸਾਲਾਂ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਭਾਰਤ ਰਾਫੇਲ ਦੇ ਰੂਪ ‘ਚ ਅਜਿਹੀ ਤਕਨਾਲੋਜੀ ਖਰੀਦ ਰਿਹਾ ਹੈ। ਰਾਫੇਲ ਦੀ ਵਰਤੋਂ ਫਿਲਹਾਲ ਸੀਰੀਆ ਅਤੇ ਇਰਾਕ ‘ਚ ਬੰਬ ਸੁੱਟਣ ਲਈ ਕੀਤੀ  ਜਾ ਰਹੀ ਹੈ। ਰਾਫੇਲ 3 ਹਜ਼ਾਰ 800 ਕਿਲੋਮੀਟਰ ਤਕ ਉਡਾਣ ਭਰ ਸਕਦਾ ਹੈ। ਇਸ ਦੀ ਮਦਦ ਨਾਲ ਹਵਾਈ ਫੌਜ ਭਾਰਤ ‘ਚ ਰਹਿ ਕੇ ਹੀ ਪਾਕਿਸਤਾਨ ਅਤੇ ਚੀਨ ‘ਚ ਹਮਲਾ ਕਰ ਸਕਦੀ ਹੈ।
ਰਾਫੇਲ ‘ਚ ਹਵਾ ਤੋਂ ਜ਼ਮੀਨ ‘ਚ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਹੋਣਗੀਆਂ। ਸੁਰੱਖਿਆ ਮਾਹਰਾਂ ਦੀ ਮੰਨੀਏ ਤਾਂ ਰਾਫੇਲ ਦੇ ਸੌਦੇ ‘ਤੇ ਅਰਬਾਂ ਰੁਪਏ ਦਾ ਖਰਚ ਆਵੇਗਾ। ਬਹੁਤ ਗੱਲਬਾਤ ਤੋਂ ਬਾਅਦ ਫਰਾਂਸ ਇਸ ਨੂੰ 7.9 ਅਰਬ ਯੂਰੋ ‘ਚ ਦੇਣ ਲਈ ਰਾਜ਼ੀ ਹੋਇਆ ਹੈ। ਜੇਕਰ ਭਾਰਤੀ ਰੁਪਏ ‘ਚ ਗੱਲ ਕਰੀਏ ਤਾਂ ਇਹ ਖਰਚਾ ਤਕਰੀਬਨ 59 ਹਜ਼ਾਰ ਕਰੋੜ ਰੁਪਏ ਹੋਵੇਗਾ। ਇਕ ਰਾਫੇਲ ਦੀ ਕੀਮਤ ਹਥਿਆਰ ਸਮੇਤ ਤਕਰੀਬਨ 1600 ਕਰੋੜ ਰੁਪਏ ਪਵੇਗੀ। ਸੌਦੇ ‘ਤੇ ਦਸਖਤ ਹੋਣ ਤੋਂ 36 ਮਹੀਨਿਆਂ ਅੰਦਰ ਮਤਲਬ ਕਿ 2019 ਤਕ ਜਹਾਜ਼ ਆਉਣੇ ਸ਼ੁਰੂ ਹੋਣਗੇ। ਕੁੱਲ-ਮਿਲਾ ਕੇ ਹਵਾਈ ਫੌਜ ਨੂੰ ਸਿਰਫ 3 ਸਾਲ ਦੀ ਉਡੀਕ ਕਰਨੀ ਪਵੇਗੀ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *