Home / India / ਭਾਰਤ ਨੇ ਪਾਕਿਸਤਾਨ ਨੂੰ ਸੁਣਾਈਆਂ ਖਰੀਆਂ-ਖਰੀਆਂ ਕਸ਼ਮੀਰ ਦੇ ਸੁਪਨੇ ਲੈਣੇ ਛੱਡ ਦੇਵੇ ਪਾਕਿ: ਸੁਸ਼ਮਾ

ਭਾਰਤ ਨੇ ਪਾਕਿਸਤਾਨ ਨੂੰ ਸੁਣਾਈਆਂ ਖਰੀਆਂ-ਖਰੀਆਂ ਕਸ਼ਮੀਰ ਦੇ ਸੁਪਨੇ ਲੈਣੇ ਛੱਡ ਦੇਵੇ ਪਾਕਿ: ਸੁਸ਼ਮਾ

ਯੂ.ਐਨ.ਓ. ਦੀ ਆਮ ਬੈਠਕ ਨੂੰ ਭਾਰਤੀ ਵਿਦੇਸ਼ ਮੰਤਰੀ ਨੇ ਕੀਤਾ ਸੰਬੋਧਨ

ਸੰਯੁਕਤ ਰਾਸ਼ਟਰ, 26 ਸਤੰਬਰ (ਚ.ਨ.ਸ.):  ਸੰਯੁਕਤ ਰਾਸ਼ਟਰ ਦੇ ਮੰਚ ਤੋਂ ਭਾਰਤ ਨੇ ਦਹਿਸ਼ਤਵਾਦ ਦੇ ਮੁੱਦੇ ਉੱਤੇ ਪਾਕਿਸਤਾਨ ਨੂੰ ਖ਼ੂਬ ਖਰੀਆਂ-ਖਰੀਆਂ ਸੁਣਾਈਆਂ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 71ਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਆਖਿਆ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਉਹ ਇਸ ਦੇ ਸੁਪਨੇ ਲੈਣੇ ਛੱਡ ਦੇਵੇ। ਉਨ੍ਹਾਂ ਆਖਿਆ ਕਿ ਜੇਕਰ ਪਾਕਿਸਤਾਨ ਨੇ ਧਿਆਨ ਦੇਣਾ ਹੈ ਤਾਂ ਉਹ ਬਲੋਚਿਸਤਾਨ ਵੱਲ ਦੇਵੇ। ਉਨ੍ਹਾਂ ਕਿਹਾ ਕਿ ਅੱਜ ਬਲੋਚਿਸਤਾਨ ‘ਚ ਨਿਰਦੋਸ਼ ਲੋਕਾਂ ‘ਤੇ ਅਤਿਆਚਾਰ ਕੀਤੇ ਜਾ ਰਹੇ ਹਨ। ਉਥੇ ਵੱਡੇ ਪੱਧਰ ‘ਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਭਾਰਤ ਨੇ ਪਾਕਿਸਤਾਨ ਵੱਲ ਦੋਸਤੀ ਦਾ ਹੱਥ ਵਧਾਇਆ ਪਰ ਬਦਲੇ ਵਿੱਚ ਪਠਾਨਕੋਟ ਤੇ ਉੜੀ ਹਮਲਾ ਭਾਰਤ ਨੂੰ ਮਿਲਿਆ। ਉਨ੍ਹਾਂ ਆਖਿਆ ਕਿ ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹੋਣ ਉਹ ਦੂਜਿਆਂ ਉੱਤੇ ਪੱਥਰ ਨਾ ਮਾਰਨ। ਉਨ੍ਹਾਂ ਆਖਿਆ ਕਿ ਭਾਰਤ ਨੇ ਕਦੇ ਵੀ ਪਾਕਿਸਤਾਨ ਨਾਲ ਆਪਸੀ ਵਿਵਾਦ ਸੁਲਝਾਉਣ ਲਈ ਕੋਈ ਸ਼ਰਤ ਨਹੀਂ ਰੱਖੀ। ਉਨ੍ਹਾਂ ਸਮੂਹ ਭਾਈਚਾਰੇ ਨੂੰ ਅਪੀਲ ਕੀਤੀ ਜੋ ਦੇਸ਼ ਅੱਤਵਾਦ ਨੂੰ ਸ਼ਹਿ ਦੇ ਰਹੇ ਹਨ, ਉਨ੍ਹਾਂ ਨੂੰ ਕੌਮਾਂਤਰੀ ਸੰਗਠਨ ਤੋਂ ਵੱਖ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਛੋਟੋ-ਛੋਟੇ ਦਹਿਸ਼ਤਗਰਦ ਸਮੂਹਾਂ ਨੇ ਹੁਣ ਵਿਆਪਕ ਰੂਪ ਧਾਰਨ ਕਰ ਲਿਆ ਹੈ। ਇਸ ਲਈ ਸਮੂਹ ਕੌਮਾਂਤਰੀ ਭਾਈਚਾਰੇ ਨੂੰ ਆਪਣੇ ਗਿਲੇ-ਸ਼ਿਕਵੇ ਦੂਰ ਕਰਕੇ ਅੱਤਵਾਦ ਖ਼ਿਲਾਫ਼ ਵਿਆਪਕ ਮੁਹਿੰਮ ਛੇੜਨੀ ਹੋਵੇਗੀ। ਅਤਿਵਾਦ ਨੂੰ ਪਨਾਹ ਕਿਥੇ ਮਿਲਦੀ ਹੈ? ਹਥਿਆਰ ਕਿਥੋ ਮਿਲਦੇ ਹਨ। ਅਤਿਵਾਦ ਮਨੁੱਖੀ ਅਧਿਕਾਰ ਦਾ ਉਲੰਘਣ ਕਰ ਰਹੇ ਹਨ।
ਇਸ ਮੌਕੇ ਉਨ੍ਹਾਂ ਭਾਰਤ ਦੀ ਗੱਲ ਕਰਦਿਆਂ ਕਿਹਾ ਕਿ ਯੋਗ ਨੂੰ ਪੂਰੀ ਦੁਨੀਆ ਨੇ ਅਪਣਾਇਆ ਹੈ ਉਹ ਇਸ ਲਈ ਸਭ ਦਾ ਧੰਨਵਾਦ ਕਰਦੇ ਹਨ। ਜਲਵਾਯੂ ਪਰਿਵਰਤਨ ਦੁਨੀਆ ਦੇ ਸਾਹਮਣੇ ਗੰਭੀਰ ਸਮੱਸਿਆ ਹੈ। ਸ਼ਾਂਤੀ ਤੋਂ ਬਿਨ੍ਹਾਂ ਵਿਕਾਸ ਦੀ ਗੱਲ ਨਹੀਂ। ਮੇਕ ਇਨ ਇੰਡੀਆ ਦੇ ਜ਼ਰੀਏ ਅਸੀਂ ਰੋਜ਼ਗਾਰ ਦੇ ਰਹੇ ਹਾਂ। ਭਾਰਤ ਸਰਕਾਰ ਨੇ ਦੋ ਸਾਲਾਂ ‘ਚ 4 ਲੱਖ ਪਖਾਨੇ ਬਣਾਏ। ਆਰਥਿਕ ਮੰਦੀ ਦੇ ਦੌਰ ‘ਚ ਵੀ ਭਾਰਤ ਵਿਸ਼ਵ ‘ਚ ਸਭ ਤੋਂ ਤੇਜ਼ ਅੱਗੇ ਵੱਧਣ ਵਾਲੀ ਅਰਥਵਿਵਸਥਾ ਬਣੀ ਹੈ। ਸਵੱਛਤਾ ਦੇ ਲਈ ਅਸੀਂ ਸਵੱਛ ਭਾਰਤ ਅਭਿਆਨ ਸ਼ੁਰੂ ਕੀਤਾ ਹੈ, ਲਿੰਗ ਆਧਾਰਿਤ ਦੇ ਲਈ ਦੇ ਲਈ ਬੇਟੀ ਬਚਾਓ-ਬੇਟੀ ਪੜਾਓ ਯੋਜਨਾ ਸ਼ੁਰੂ ਕੀਤੀ ਗਈ ਹੈ। ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਵਿਸ਼ਵ ਦੇ ਕੋਨੇ-ਕੇਨੇ ਤੋਂ ਗਰੀਬੀ ਮਿਟਾਉਣਾ ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *