Home / Breaking News / ਭਾਰਤ ਨਾਲ ਸਬੰਧ ਵਧੀਆ ਬਣਾਉਣ ਲਈ ਪਾਕਿ ਅਤਿਵਾਦ ਦੀ ਹਮਾਇਤ ਕਰੇ ਬਿਲਕੁੱਲ ਬੰਦ : ਮੋਦੀ

ਭਾਰਤ ਨਾਲ ਸਬੰਧ ਵਧੀਆ ਬਣਾਉਣ ਲਈ ਪਾਕਿ ਅਤਿਵਾਦ ਦੀ ਹਮਾਇਤ ਕਰੇ ਬਿਲਕੁੱਲ ਬੰਦ : ਮੋਦੀ

ਵਾਸ਼ਿੰਗਟਨ, 27 ਮਈ (ਚ.ਨ.ਸ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਲਾਮਾਬਾਦ ਨੂੰ ਕਿਸੇ ਵੀ ਤਰ੍ਹਾਂ ਦੇ ਅੱਤਵਾਦ ‘ਤੇ ਪੂਰੀ ਤਰ੍ਹਾਂ ਰੋਕ ਲਗਾ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਭਾਰਤ-ਪਾਕਿਸਤਾਨ ਸਬੰਧ ਦਰਅਸਲ ਬਹੁਤ ਜ਼ਿਆਦਾ ਉਚਾਈਆਂ ‘ਚ ਪਹੁੰਚ ਸਕਦੇ ਹਨ, ਬਸ਼ਰਤੇ ਪਾਕਿਸਤਾਨ ‘ਆਪਣੀ ਹੀ ਬਣਾਈ ਹੋਈ’ ਅੱਤਵਾਦ ਦੀ ਰੁਕਾਵਟ ਨੂੰ ਹਟਾ ਦੇਵੇ। ਬੇਸ਼ੱਕ ਉਹ ਸੂਬੇ ਵਲੋਂ ਸ਼ਹਿ ਦਿੱਤੀ ਜਾ ਰਹੀ ਹੋਵੇ ਜਾਂ ਸਰਕਾਰ ਵਲੋਂ। ਪ੍ਰਧਾਨ ਮੰਤਰੀ ਨੇ ਅੱਜ ‘ਦਿ ਵਾਲ ਸਟਰੀਟ ਜਰਨਲ’ ਦੀ ਵੈਬਸਾਈਟ ‘ਤੇ ਟਿੱਪਣੀਆਂ ਪੋਸਟ ਕਰਦੇ ਹੋਏ ਉਨ੍ਹਾਂ ਲਿਖਿਆ, ”ਅਸੀਂ ਪਹਿਲਾ ਕਦਮ ਚੁੱਕਣ ਲਈ ਤਿਆਰ ਹਾਂ ਪਰ ਸ਼ਾਂਤੀ ਦਾ ਰਾਹ ਹੁਣ ਇਕ ਤਰਫਾ ਮਾਰਗ ਹੈ।” ਮੋਦੀ ਨੇ  ਕਿਹਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਇਹ ਕਿਹਾ ਹੈ ਕਿ ਇਕ-ਦੂਸਰੇ ਨਾਲ ਲੜਨ ਦੀ ਬਜਾਏ ਭਾਰਤ ਅਤੇ ਪਾਕਿਸਤਾਨ ਨੂੰ ਰਲ ਕੇ ਗਰੀਬੀ ਵਿਰੁੱਧ ਲੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਭਾਵਿਕ ਤੌਰ ‘ਤੇ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਆਪਣੀ ਭੂਮਿਕਾ ਨਿਭਾਏ। ਪ੍ਰਧਾਨ ਮੰਤਰੀ ਨੇ ਕਿਹਾ, ”ਪਰ ਅੱਤਵਾਦ ‘ਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਇਹ ਉਦੋਂ ਰੁਕ ਸਕਦਾ ਹੈ ਜਦੋਂ ਅੱਤਵਾਦ ਨੂੰ ਦਿੱਤਾ ਜਾਣ ਵਾਲਾ ਹਰ ਤਰ੍ਹਾਂ ਦਾ ਸਮਰਥਨ ਬੰਦ ਕੀਤਾ ਜਾਵੇ। ਫਿਰ ਭਾਵੇਂ ਉਹ ਸਰਕਾਰ ਵਲੋਂ ਹੋਵੇ ਜਾਂ ਕਿਸੇ ਹੋਰ ਵਲੋਂ।” ਮੋਦੀ ਨੇ ਕਿਹਾ ਕਿ ਇਕ ਸ਼ਾਂਤੀਪੂਰਨ ਅਤੇ ਖੁਸ਼ਹਾਲ ਗੁਆਂਢੀ ਦੀ ਉਨ੍ਹਾਂ ਦੀ ਸਰਕਾਰ ਦੇ ਸਰਗਰਮ ਏਜੰਡੇ ਦੀ ਸ਼ੁਰੂਆਤ ਉਨ੍ਹਾਂ ਦੀ ਸਰਕਾਰ ਦੇ ਪਹਿਲੇ ਦਿਨ ਤੋਂ ਹੋ ਗਈ ਸੀ। ਚੀਨ ਨਾਲ ਭਾਰਤ ਦੇ ਸਬੰਧਾਂ ‘ਤੇ ਮੋਦੀ ਨੇ ਕਿਹਾ, ”ਤਾਂ ਜੋ ਆਮ ਧਾਰਨਾ ਚੱਲਦੀ ਹੈ ਉਹ ਅਸਲੀਅਤ ਨਹੀਂ ਹੈ। ਮੋਦੀ ਚੀਨ ਦੀ ‘ਮੈਰੀ ਟਾਈਮ ਸਿਲਕ ਰੋਡ’ ਪਹਿਲ ਦੀ ਸ਼ਲਾਘਾ ਕਰਦੇ ਨਜ਼ਰ ਆਏ।”

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *