Home / Delhi / ਭਾਰਤ ਦੇ ਹਵਾਈ ਅੱਡਿਆਂ ਨੂੰ ਦਹਿਸ਼ਤਗਰਦਾਂ ਤੋਂ ਭਾਰੀ ਖਤਰਾ, ਸੁਰੱਖਿਆ ਵਿਵਸਥਾ ਕੀਤੀ ਸਖਤ

ਭਾਰਤ ਦੇ ਹਵਾਈ ਅੱਡਿਆਂ ਨੂੰ ਦਹਿਸ਼ਤਗਰਦਾਂ ਤੋਂ ਭਾਰੀ ਖਤਰਾ, ਸੁਰੱਖਿਆ ਵਿਵਸਥਾ ਕੀਤੀ ਸਖਤ

ਨਵੀਂ ਦਿੱਲੀ,,5 ਮਾਰਚ (ਚ. ਨ. ਸ.):   ਦੇਸ਼ ਵਿੱਚ ਦਹਿਸ਼ਤਗਰਦ ਹਮਲੇ ਦੇ ਮੱਦੇਨਜ਼ਰ 59 ਹਵਾਈ ਅੱਡਿਆਂ ਉੱਤੇ ਸੁਰੱਖਿਆ ਪਹਿਲਾਂ ਦੇ ਮੁਕਾਬਲੇ ਹੋਰ ਕਰੜੀ ਕਰਨ ਦੀ ਨੀਤੀ ਬਣਾਈ ਜਾ ਰਹੀ ਹੈ। ਨਵੀਂ ਯੋਜਨਾ ਦੇ ਤਹਿਤ ਹਵਾਈ ਅੱਡਿਆਂ ਉੱਤੇ ਸਮਾਰਟ ਸੀ.ਸੀ.ਟੀ.ਵੀ. ਕੈਮਰਿਆਂ ਦੇ ਨਾਲ-ਨਾਲ ਹਥਿਆਰਾਂ ਨਾਲ ਲੈਸ ਵਹੀਕਲਾਂ ਦੀ ਤਾਇਨਾਤੀ ਤੇ ਪ੍ਰੋਟੈਕਸ਼ਨ ਲਈ ਫੈਂਸਿੰਗ ਕੀਤੀ ਜਾਵੇਗੀ। ਪੀ.ਟੀ.ਆਈ. ਅਨੁਸਾਰ ਸੀ.ਆਈ.ਐਸ.ਐਫ. ਨੂੰ ਦੇਸ਼ ਦੇ 59 ਹਵਾਈ ਅੱਡਿਆਂ ਦੀ ਸੁਰੱਖਿਆ ਨੂੰ ਹੋਰ ਪੁਖ਼ਤਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਹਿਲੀ ਵਾਰ ਸਰਕਾਰ ਨੇ ਸੀ.ਆਈ.ਐਸ.ਐਫ. ਨੂੰ ਸੁਰੱਖਿਆ ਵਿੱਚ ਹੋਰ ਵਾਧਾ ਕਰਨ ਲਈ ਆਖਿਆ ਹੈ। ਨਵਾਂ ਸੁਰੱਖਿਆ ਨਿਯਮ ਲਾਗੂ ਹੋਣ ਤੋਂ ਬਾਅਦ ਦੇਸ਼ ਦੇ ਹਵਾਈ ਅੱਡੇ ਸਭ ਤੋਂ ਸੁਰੱਖਿਅਤ ਹੋਵੇਗੀ। ਸੀ.ਆਈ.ਐਸ.ਐਫ. ਦੇ ਅਫ਼ਸਰਾਂ ਨੇ ਸ਼ਹਿਰੀ ਹਵਾਬਾਜ਼ੀ ਅਧਿਕਾਰੀਆਂ ਨਾਲ ਮਿਲ ਕੇ ਸੁਰੱਖਿਆ ਵਧਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨਵਾਂ ਸੁਰੱਖਿਆ ਨਿਯਮ ਅਗਲੇ ਕੁਝ ਮਹੀਨਿਆਂ ਵਿੱਚ ਹੀ ਲਾਗੂ ਕਰ ਦਿੱਤਾ ਜਾਵੇਗਾ। ਸੀ.ਆਈ.ਐਸ.ਐਫ. ਦੇ ਡਾਇਰੈਕਟਰ ਜਨਰਲ ਓ ਪੀ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨਵੇਂ ਨਿਯਮ ਅਨੁਸਾਰ ਸੀ.ਸੀ.ਟੀ.ਵੀ. ਕੈਮਰੇ ਕੇਵਲ ਚੈਕਿੰਗ ਤੇ ਸੁਰੱਖਿਆ ਦੇ ਕੰਮ ਨਹੀਂ ਆਉਣਗੇ ਸਗੋਂ ਟਰਮੀਨਲ ਇਲਾਕੇ ਤੋਂ ਇਲਾਵਾ ਏਅਰ ਕਰਾਫ਼ਟ ਤੱਕ ਨਜ਼ਰ ਰੱਖਣਗੇ। ਇਸ ਤੋਂ ਇਲਾਵਾ ਹਵਾਈ ਅੱਡੇ ਦੇ ਹਰ ਕੋਨੇ ਉੱਤੇ ਕੈਮਰੇ ਦੀ ਅੱਖ ਹੋਵੇਗੀ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ਉੱਤੇ ਹਥਿਆਰਬੰਦ ਵਹੀਕਲ ਵੀ ਹੋਣਗੇ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਇਸ ਤੋਂ ਇਲਾਵਾ ਮੁੰਬਈ, ਦਿੱਲੀ, ਬੰਗਲੂਰੁ ਵਰਗੇ ਵੱਡੇ ਹਵਾਈ ਅੱਡਿਆਂ ਉੱਤੇ ਸ਼ੱਕੀਆਂ ਦੀਆਂ ਹਰਕਤਾਂ ਨੂੰ ਰੋਕਣ ਲਈ ਫੈਂਸਿੰਗ ਲਗਾਉਣ ਦੀ ਵੀ ਨੀਤੀ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *