Home / Delhi / ‘ਭਾਰਤ-ਥਾਈਲੈਂਡ ਵਧਾਉਣਗੇ ਸਮੁੰਦਰੀ ਤੇ ਰੱਖਿਆ ਸਹਿਯੋਗ’

‘ਭਾਰਤ-ਥਾਈਲੈਂਡ ਵਧਾਉਣਗੇ ਸਮੁੰਦਰੀ ਤੇ ਰੱਖਿਆ ਸਹਿਯੋਗ’

ਨਵੀਂ ਦਿੱਲੀ, 17 ਜੂਨ (ਚ.ਨ.ਸ.) : ਭਾਰਤ ਅਤੇ ਥਾਈਲੈਂਡ ਨੇ ਆਪਣੇ ਸਮੁੰਦਰੀ ਅਤੇ ਰੱਖਿਆ ਸਹਿਯੋਗ ਨੂੰ ਹੋਰ ਡੂੰਘਾ ਤੇ ਮਜ਼ਬੂਤ ਬਣਾਉਣ ‘ਤੇ ਸ਼ੁੱਕਰਵਾਰ ਨੂੰ ਸਹਿਮਤੀ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਭਾਰਤ-ਮਿਆਂਮਾਰ-ਥਾਈਲੈਂਡ ਤਿੰਨ-ਪੱਖੀ ਹਾਈਵੇਅ ਪ੍ਰਾਜੈਕਟ, ਮੋਟਰ ਵਾਹਨ ਕਰਾਰ ਅਤੇ ਆਰਥਿਕ ਸਾਂਝੇਦਾਰੀ ਸਮਝੌਤੇ ਨੂੰ ਜਲਦ ਤੋਂ ਜਲਦ ਕਰਨ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਜਨਰਲ ਪ੍ਰਯੁਤ ਚਾਨ-ਓ-ਚਾ ਵਿਚਾਲੇ ਅੱਜ ਹੈਦਰਾਬਾਦ ਹਾਊਸ ‘ਚ 2 ਘੰਟੇ ਤੱਕ ਚਲੀ ਦੋ-ਪੱਖੀ ਸ਼ਿਖਰ ਬੈਠਕ ਤੋਂ ਬਾਅਦ ਦੋਹਾਂ ਨੇਤਾਵਾਂ ਨੇ ਇਹ ਐਲਾਨ ਕੀਤਾ। ਮੋਦੀ ਨੇ ਸੰਯੁਕਤ ਪੱਤਰਕਾਰ ਸੰਮੇਲਨ ‘ਚ ਥਾਈ ਨਾਗਰਿਕਾਂ ਦੇ ਦਾਖਲੇ ਲਈ ਈ-ਵੀਜ਼ਾ ਜਾਰੀ ਕਰਨ ਦਾ ਐਲਾਨ ਕੀਤਾ, ਤਾਂ ਕਿ ਬੋਧ ਸੈਰ-ਸਪਾਟੇ ਲਈ ਆਉਣ ਵਾਲੇ ਥਾਈ ਨਾਗਰਿਕਾਂ ਨੂੰ
ਨੇਪਾਲ ਦੇ ਬੋਧ ਸਥਲ ਜਾਣ ‘ਚ ਪਰੇਸ਼ਾਨੀ ਨਾ ਹੋਵੇ। ਦੋਹਾਂ ਦੇਸ਼ਾਂ ਵਿਚਾਲੇ ਸੰਸਕ੍ਰਿਤੀ ਸੰਬੰਧਾਂ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਰਾਮ ਦੇ ਸ਼ੌਰਈਆ ਤੋਂ ਲੈ ਕੇ ਬੁੱਧ ਦੇ ਗਿਆਨ ਤੱਕ ਸਾਡੇ ਰਿਸ਼ਤਿਆਂ ਦੀ ਇਕ ਸਾਂਝੀ ਸੰਸਕ੍ਰਿਤੀ ਵਿਰਾਸਤ ਹੈ। ਰੱਖਿਆ ਸਾਂਝੇਦਾਰੀ ਨੂੰ ਮਜ਼ਬੂਤ ਬਣਾਉਣ ਲਈ ਦੋਹਾਂ ਪੱਖਾਂ ਨੇ ਅਨੁਭਵਾਂ, ਰੱਖਿਆ ਕਰਮੀਆਂ ਦੇ ਆਦਾਨ-ਪ੍ਰਦਾਨ, ਸੰਯੁਕਤ ਜਲ ਸੈਨਿਕ ਗਸ਼ਤ ਅਤੇ ਰੱਖਿਆ ਖੋਜ, ਵਿਕਾਸ ਅਤੇ ਉਦਪਾਦਨ ਦੇ ਖੇਤਰਾਂ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ ਦਿੱਤਾ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *