Home / Uncategorized / ਭਾਰਤ ਤੇ ਬਰਤਾਨੀਆ ‘ਚ ਬਣ ਸਕਦੀ ਹੈ ਟਕਰਾਓ ਦੀ ਸਥਿਤੀ

ਭਾਰਤ ਤੇ ਬਰਤਾਨੀਆ ‘ਚ ਬਣ ਸਕਦੀ ਹੈ ਟਕਰਾਓ ਦੀ ਸਥਿਤੀ

ਲੰਡਨ/ਨਵੀਂ ਦਿੱਲੀ, 13 ਜੁਲਾਈ:ਬਰਤਾਨੀਆ ਵਿੱਚ ਗਰਮਖਿਆਲੀ ਸਿੱਖਾਂ ਦੀਆਂ ਖਾਲਿਸਤਾਨੀ ਸਰਗਰਮੀਆਂ ਨੂੰ ਲੈ ਕੇ ਭਾਰਤ ਅਤੇ ਬਰਤਾਨੀਆ ਵਿਚਾਲੇ ਟਕਰਾਓ ਦੀ ਸਥਿਤੀ ਬਣੀ ਹੋਈ ਹੈ। ਸਿੱਖਸ ਫਾਰ ਜਸਟਿਸ ਜਿਸ ਦੁਆਰਾ ‘ਰੈਫਰੈਂਡਮ 2020’ ਦੀ ਮੁਹਿੰਮ ਚਲਾਈ ਹੋਈ ਹੈ ਅਤੇ ਉਸ ਦੁਆਰਾ ਹੁਣ 2020 ਦਾ ਰੋਡਮੈਪ ਤਿਆਰ ਕਰਨ ਲਈ ਲੰਡਨ ਵਿਚ 12 ਅਗਸਤ-2018 ਨੂੰ ਟਰਫਾਲਗਰ ਸੁਕਏਅਰ ਦੌਰਾਨ ਇੱਕ ਇਕੱਠ ਕੀਤਾ ਜਾ ਰਿਹਾ ਹੈ, ਜਿਸ ਨੂੰ ਲੰਡਨ ਐਲਾਨਨਾਮੇ ਦਾ ਨਾਂ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਸਿੱਖਸ ਫਾਰ ਜਸਟਿਸ ਦੁਆਰਾ ਵਿਦੇਸ਼ਾਂ ਵਿੱਚ ਵਸਦੇ ਗਰਮਖਿਆਲੀ ਸਿੱਖਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਿਆਰੀਆਂ ਉਤੇ ਭਾਰਤ ਦੁਆਰਾ ਤਿੱਖੀ ਨਿਗ੍ਹਾ ਰੱਖੀ ਹੋਈ ਹੈ। ਇਸ ਉਤੇ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਭਾਰਤ ਨੇ ਬ੍ਰਿਟੇਨ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਉਹ ਸਿੱਖਸ ਫਾਰ ਜਸਟਿਸ ਦੇ ‘ਲੰਡਨ ਐਲਾਨਨਾਮੇ’ ਵਰਗੇ ਸਮਾਗਮਾਂ ਨੂੰ ਆਪਣੀ ਧਰਤੀ ਉੱਤੇ ਹੋਣ ਦਿੰਦੀ ਹੈ ਤਾਂ ਇਸ ਦਾ ਅਸਰ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਉੱਤੇ ਪੈ ਸਕਦਾ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ  ਨਵੀਂ ਦਿੱਲੀ ਵਿਚ ਹਫ਼ਤਾਵਾਰੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ‘ਅਸੀਂ ਇਸ ਸਬੰਧੀ ਰਿਪੋਰਟਾਂ ਦੇਖੀਆਂ ਹਨ ਅਤੇ ਇਸ ਮਸਲੇ ਨੂੰ ਯੂਕੇ ਸਰਕਾਰ ਨਾਲ ਵਿਚਾਰਿਆ ਗਿਆ ਹੈ। ਇਹ ਸਮਾਗਮ ਨਫ਼ਤਰ ਫੈਲਾਉਣ ਵਾਲਾ ਹੈ ਅਤੇ ਅਜਿਹੀ ਗਤੀਵਿਧੀ ਹੋਣ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਉੱਤੇ ਅਸਰ ਪੈ ਸਕਦਾ ਹੈ।’
ਭਾਰਤੀ ਬੁਲਾਰੇ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਸਿੱਖ ਭਾਈਚਾਰੇ ਦੇ ਭਾਰਤ ਨਾਲ ਚੰਗੇ ਸਬੰਧ ਹਨ ਅਤੇ ਉਨ੍ਹਾਂ ਦੇ ਜਿੱਥੇ ਉਹ ਰਹਿ ਰਹੇ ਨੇ ਉੱਥੋਂ ਦੀਆਂ ਸਰਕਾਰਾਂ ਨਾਲ ਵੀ ਚੰਗੇ ਸਬੰਧ ਹਨ। ਉਨ੍ਹਾਂ ਕਿਹਾ ਕਿ ਛੋਟੇ-ਮੋਟੇ ਗਰੁੱਪਾਂ ਵੱਲੋਂ ਨਫ਼ਰਤ ਫੈਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਹਨ।
ਕੀ ਹੈ ਲੰਡਨ ਐਲਾਨਨਾਮਾ
ਸਿੱਖ ਫਾਰ ਜਸਟਿਸ ਵੱਲੋਂ ਭਾਰਤੀ ਪੰਜਾਬ ਨੂੰ ਆਜ਼ਾਦ ਕਰਵਾਉਣ ਅਤੇ ਖ਼ਾਲਿਸਤਾਨ ਦੇ ਨਾਅਰੇ ਹੇਠ ਪੰਜਾਬੀਆਂ ਨੂੰ ਸਵੈ-ਨਿਰਣੈ ਦਾ ਹੱਕ ਦੁਆਉਣ ਲਈ ਰੈਫਰੈਂਡਮ-2020 ਮੁਹਿੰਮ ਸ਼ੁਰੂ ਕੀਤੀ ਗਈ ਹੈ। ਗੁਰਪਤਵੰਤ ਸਿੰਘ ਪੰਨੂ ਦੀ ਅਗਵਾਈ ਵਿਚ ਸਿੱਖ ਫਾਰ ਜਸਟਿਸ ਵੱਲੋਂ ਸੋਸ਼ਲ ਮੀਡੀਆ ਉੱਤੇ ਵੀ ਮੁਹਿੰਮ ਵਿੱਢੀ ਗਈ ਹੈ।

About admin

Check Also

ਟਰੂਡੋ ਨਹੀਂ ਕਰਨਗੇ ਕੈਪਟਨ ਨਾਲ ਮੁਲਾਕਾਤ

ਓਟਾਵਾ, 16 ਫਰਵਰੀ (ਪੱਤਰ ਪ੍ਰੇਰਕ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ …

Leave a Reply

Your email address will not be published. Required fields are marked *